ਇਸ ਨੌਜਵਾਨ ਲਈ ਅੱਜ ਦਾ ਦਿਨ ਬਣਿਆ ਆਖਰੀ ਦਿਨ, ਮਿਲੀ ਅਜਿਹੀ ਭਿਆਨਕ ਮੌਤ (ਦੇਖੋ ਤਸਵੀਰਾਂ)

02/20/2017 6:10:12 PM

ਨੱਥੂਵਾਲਾ ਗਰਬੀ(ਰਾਜਵੀਰ)— ਇਥੋਂ ਦੇ ਨਜ਼ਦੀਕੀ ਪਿੰਡ ਭਲੂਰ ਤੋਂ ਜੀਵਨਵਾਲਾ ਲਿੰਕ ਰੋਡ ''ਤੇ ਇਕ ਭਿਆਨਕ ਹਾਦਸਾ ਵਾਪਰ ਗਿਆ। ਇਸ ਸੜਕ ਹਾਦਸੇ ''ਚ ਇਕ ਨੌਜਵਾਨ ਦੀ ਭਿਆਨਕ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਮਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ (28 ਸਾਲ) ਜੱਟ ਸਿੱਖ ਵਾਸੀ ਵਾੜਾ ਮਨਸੂਰਵਾਲ ਥਾਨਾ ਸਦਰ ਜ਼ੀਰਾ ਦਾ ਰਹਿਣ ਵਾਲਾ ਸੀ। ਉਹ ਆਪਣੇ ਪਿੰਡ ਮਨਸੂਰਵਾਲ ਤੋਂ ਆਪਣੇ ਸਹੁਰੇ ਪਿੰਡ ਪੰਜਗਰਾਂਈ ਖੁਰਦ (ਮੋਗਾ) ਵਿਖੇ ਜਾ ਰਿਹਾ ਸੀ। ਪਿੰਡ ਭਲੂਰ ਤੋਂ ਜੀਵਨਵਾਲਾ ਲਿੰਕ ਰੋਡ ''ਤੇ ਮੋਟਰਸਾਈਕਲ (ਹੀਰੋ ਹਾਂਡਾ) ਨੰਬਰ ਪੀ. ਬੀ. 05-ਏ. ਬੀ. 6111, ਤੇਜ਼ ਰਫਤਾਰ ਹੋਣ ਨਾਲ ਬੇਕਾਬੂ ਹੋ ਗਿਆ ਅਤੇ ਰਸਤੇ ''ਚ ਪਈਆਂ ਪਾਈਪਾਂ ਨਾਲ ਜਾ ਟਕਰਾਇਆ। ਤੇਜ਼ ਟੱਕਰ ਹੋਣ ਦੇ ਕਾਰਨ ਉਸ ਦੇ ਸਿਰ ''ਚ ਗੰਭੀਰ ਸੱਟ ਲੱਗ ਗਈ ਅਤੇ ਨੌਜਵਾਨ ਮਨਪ੍ਰੀਤ ਸਿੰਘ ਦੀ ਮੌਕੇ ''ਤੇ ਹੀ ਮੌਤ ਹੋ ਗਈ। ਚੌਕੀ ਨੱਥੂਵਾਲਾ ਗਰਬੀ ਦੇ ਇੰਚਾਰਜ਼ ਏ. ਐੱਸ. ਆਈ. ਮੇਜਰ ਸਿੰਘ ਵੱਲੋਂ ਕਾਰਵਾਈ ਅਮਲ ''ਚ ਲਿਆਂਦੀ ਜਾ ਰਹੀ ਸੀ।


Related News