ਜਲੰਧਰ-ਅੰਮ੍ਰਿਤਸਰ ਹਾਈਵੇਅ ''ਤੇ ਟਰੱਕ ਤੇ ਕੈਂਟਰ ਦੀ ਭਿਆਨਕ ਟੱਕਰ (ਤਸਵੀਰਾਂ)

Wednesday, Aug 01, 2018 - 03:33 PM (IST)

ਜਲੰਧਰ-ਅੰਮ੍ਰਿਤਸਰ ਹਾਈਵੇਅ ''ਤੇ ਟਰੱਕ ਤੇ ਕੈਂਟਰ ਦੀ ਭਿਆਨਕ ਟੱਕਰ (ਤਸਵੀਰਾਂ)

ਜਲੰਧਰ (ਰਮਨ)— ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਵਿਧੀਪੁਰ ਪੁਲ ਨੇੜੇ ਟਰੱਕ ਅਤੇ ਕੈਂਟਰ ਦੀ ਜ਼ਬਰਦਸਤ ਟੱਕਰ ਹੋ ਗਈ, ਜਿਸ 'ਚ ਟਰੱਕ ਵਿੱਚ ਲੱਗਾ ਹੋਇਆ ਸਰੀਆ ਕੈਂਟਰ ਦੀ ਛੱਤ 'ਤੇ ਜਾ ਵੜਿਆ ਅਤੇ ਕੈਂਟਰ ਪਲਟ ਗਿਆ। ਕੈਂਟਰ ਚਾਲਕ ਨੇ ਜਕਸ਼ੇਰ ਨੇ ਦੱਸਿਆ ਕਿ ਉਹ ਮਾਲੇਰਕੋਟਲਾ ਤੋਂ ਪਲਾਸਿਟਕ ਦੀਆਂ ਪਾਈਪਾਂ ਲੈ ਕੇ ਅੰਮ੍ਰਿਤਸਰ ਜਾ ਰਿਹਾ ਸੀ ਕਿ ਇਸੇ ਦੌਰਾਨ ਰਸਤੇ 'ਚ ਇਹ ਹਾਦਸਾ ਹੋ ਗਿਆ। ਹਾਦਸੇ ਦੇ ਕਾਰਨ ਪਲਾਸਟਿਕ ਦੀਆਂ ਪਾਈਪਾਂ ਸੜਕ 'ਤੇ ਖਿਲਰ ਗਈਆਂ ਅਤੇ ਕਾਫੀ ਨੁਕਸਾਨ ਹੋ ਗਿਆ। ਇਸ ਹਾਦਸੇ ਦੌਰਾਨ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

PunjabKesari

ਹਾਦਸੇ ਦੀ ਸੂਚਨਾ ਮਿਲਦੇ ਹੀ ਇਲਾਕੇ ਦੀ ਪੁਲਸ ਮੌਕੇ 'ਤੇ ਪਹੁੰਚ ਗਈ, ਜਿਸ ਨੇ ਟਰੱਕਾਂ ਨੂੰ ਜਾਂਚ ਲਈ ਸਾਈਡ 'ਤੇ ਕਰਵਾਇਆ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਅਨੁਸਾਰ ਦੋਵੇਂ ਪਾਰਟੀਆਂ 'ਚ ਰਾਜੀਨਾਮਾ ਚੱਲ ਰਿਹਾ ਹੈ।

PunjabKesari


Related News