ਕਾਰ ਤੇ ਮੋਟਰਸਾਈਕਲ ਦੀ ਟੱਕਰ ਕਾਰਨ ਨੌਜ਼ਵਾਨ ਦੀ ਮੌਤ, ਮਾਂ ਜ਼ਖਮੀ
Monday, Mar 26, 2018 - 02:40 PM (IST)
ਸੰਗਤ ਮੰਡੀ (ਮਨਜੀਤ) - ਬਠਿੰਡਾ-ਬਾਦਲ ਸੜਕ 'ਤੇ ਪਿੰਡ ਨਰੂਆਣਾ ਦੇ ਬੱਸ ਅੱਡੇ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋ ਗਈ। ਇਸ ਟੱਕਰ ਨਾਲ ਮੋਟਰਸਾਈਕਲ ਸਵਾਰ ਨੌਜ਼ਵਾਨ ਦੀ ਦਰਦਨਾਕ ਮੌਤ ਹੋ ਗਈ, ਜਦ ਕਿ ਮੋਟਰਸਾਈਕਲ ਦੇ ਪਿਛੇ ਬੈਠੀ ਉਸ ਦੀ ਮਾਤਾ ਜ਼ਖ਼ਮੀ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਜਸਦੀਪ ਸਿੰਘ (25) ਪੁੱਤਰ ਕਰਨੈਲ ਸਿੰਘ ਵਾਸੀਆਨ ਤਿਉਣਾ ਆਪਣੀ ਮਾਤਾ ਅੰਗਰੇਜ਼ ਕੌਰ ਨਾਲ ਜੱਸੀ ਬਾਗਵਾਲੀ ਆਪਣੇ ਨਾਨਕੇ ਪਿੰਡ ਜਾ ਰਿਹਾ ਸੀ। ਜਦੋਂ ਮ੍ਰਿਤਕ ਨੌਜ਼ਵਾਨ ਪਿੰਡ ਨਰੂਆਣਾ ਦੇ ਬੱਸ ਅੱਡੇ ਤੋਂ ਪਿੰਡ ਵੱਲ ਮੁੜਨ ਲਗਾ ਤਾਂ ਪਿੱਛੋ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਸ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਨੌਜ਼ਵਾਨ ਗੰਭੀਰ 'ਤੌਰ 'ਤੇ ਜ਼ਖ਼ਮੀ ਹੋ ਗਿਆ, ਜਦ ਕਿ ਉਸ ਦੀ ਮਾਂ ਦਾ ਚੁੜਾ ਟੁੱਟ ਗਿਆ। ਜ਼ਖ਼ਮੀ ਨੌਜ਼ਵਾਨ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਘਟਨਾ ਵਾਲੀ ਥਾਂ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਪਤਾ ਲਗਾ ਹੈ ਕਿ ਮ੍ਰਿਤਕ ਨੌਜ਼ਵਾਨ ਪਿੰਡ ਦੇ ਸਾਬਕਾ ਸਰਪੰਚ ਨਛੱਤਰ ਸਿੰਘ ਦਾ ਭਤੀਜਾ ਸੀ। ਉਹ ਇਸ ਸਮੇਂ ਬੀ. ਟੈੱਕ ਕਰਕੇ ਵਿਦੇਸ਼ ਜਾਣ ਲਈ ਆਈਲੈਟਸ ਕਰ ਰਿਹਾ ਸੀ।
