ਕਾਰ ਤੇ ਕੈਂਟਰ ਦੀ ਟੱਕਰ, ਵਾਲ-ਵਾਲ ਬਚੇ ਪਰਿਵਾਰਕ ਮੈਂਬਰ

Monday, Nov 13, 2017 - 06:18 PM (IST)

ਕਾਰ ਤੇ ਕੈਂਟਰ ਦੀ ਟੱਕਰ, ਵਾਲ-ਵਾਲ ਬਚੇ ਪਰਿਵਾਰਕ ਮੈਂਬਰ

ਹਰਿਆਣਾ (ਰਾਜਪੂਤ)— ਕਸਬਾ ਹਰਿਆਣਾ ਵਿਖੇ ਐੱਚ. ਡੀ. ਐੱਨ. ਸੀਨੀ. ਸੈਕੰਡਰੀ ਸਕੂਲ ਕੋਲ ਸ਼ਾਮਚੁਰਾਸੀ ਚੌਕ 'ਚ ਸ਼ਾਮਚੁਰਾਸੀ ਰੋਡ ਤੋਂ ਆ ਹੇ ਇਕ ਕੈਂਟਰ ਅਤੇ ਕਾਰ ਵਿਚਕਾਰ ਟੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕਤਰ ਜਾਣਕਾਰੀ ਅਨੁਸਾਰ ਕਾਰ ਚਾਲਕ ਦਵਿੰਦਰ ਸਿੰਘ ਪੁੱਤਰ ਸੋਢੀ ਰਾਮ ਵਾਸੀ ਪਿੰਡ ਚੱਕ ਗੁੱਜਰਾਂ ਨੇ ਦੱਸਿਆ ਕਿ ਉਹ ਸ਼ਾਮਚੁਰਾਸੀ ਰੋਡ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਆ ਰਹੇ ਸਨ ਕਿ ਅਚਾਨਕ ਅੱਗੇ ਚੱਲ ਰਹੇ ਕੈਂਟਰ ਨਾਲ ਮੋੜ ਕੱਟਣ ਸਮੇਂ ਟੱਕਰ ਹੋ ਗਈ। ਜਿਸ ਦੇ ਸਿੱਟੇ ਵਜੋਂ ਕਾਰ ਕਾਫੀ ਨੁਕਸਾਨੀ ਗਈ। ਕਾਰ ਵਿਚ ਬੈਠੇ ਪਰਿਵਾਰਕ ਮੈਂਬਰ ਵਾਲ-ਵਾਲ ਬਚ ਗਏ।


Related News