ਬੱਸ ਨੇ ਸਕਾਰਪੀਓ ਨੂੰ ਮਾਰੀ ਟੱਕਰ, 1 ਜ਼ਖਮੀ

Monday, Oct 16, 2017 - 07:54 AM (IST)

ਬੱਸ ਨੇ ਸਕਾਰਪੀਓ ਨੂੰ ਮਾਰੀ ਟੱਕਰ, 1 ਜ਼ਖਮੀ

ਕੋਟਕਪੂਰਾ  (ਨਰਿੰਦਰ, ਭਾਵਿਤ) - ਬੀਤੀ ਦੇਰ ਸ਼ਾਮ ਕੋਟਕਪੂਰਾ ਦੇ ਬਾਹਰਵਾਰ ਨਵੇਂ ਬਣੇ ਬਠਿੰਡਾ-ਸ੍ਰੀ ਅੰਮ੍ਰਿਤਸਰ ਸਾਹਿਬ ਨੈਸ਼ਨਲ ਹਾਈਵੇ 'ਤੇ ਇਕ ਨਿੱਜੀ ਕੰਪਨੀ ਦੀ ਬੱਸ ਤੇ ਸਕਾਰਪੀਓ ਗੱਡੀ ਵਿਚਕਾਰ ਵਾਪਰੇ ਹਾਦਸੇ 'ਚ ਇਕ ਵਿਅਕਤੀ ਜ਼ਖਮੀ ਹੋ ਗਿਆ। ਇਸ ਹਾਦਸੇ ਤੋਂ ਬਾਅਦ ਉਥੇ ਇਕੱਤਰ ਹੋਏ ਲੋਕ ਗੁੱਸੇ ਵਿਚ ਆ ਗਏ ਤੇ ਉਨ੍ਹਾਂ ਨੇ ਬੱਸ ਦੀ ਭੰਨ-ਤੋੜ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਅਜੈਬ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਚਮੇਲੀ ਆਪਣੀ ਸਕਾਰਪੀਓ ਗੱਡੀ 'ਤੇ ਪਿੰਡ ਚਮੇਲੀ ਨੂੰ ਵਾਪਸ ਜਾ ਰਿਹਾ ਸੀ ਕਿ ਸ਼ਾਮ 7 ਵਜੇ ਦੇ ਕਰੀਬ ਬੀੜ ਸਿੱਖਾਂਵਾਲਾ ਸੜਕ ਦੇ ਕੋਲ ਨੈਸ਼ਨਲ ਹਾਈਵੇ 'ਤੇ ਇਕ ਨਿੱਜੀ ਕੰਪਨੀ ਦੀ ਬੱਸ ਉਸ ਨਾਲ  ਟਕਰਾਅ ਗਈ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਲਿਜਾਇਆ ਗਿਆ, ਜਿਥੋਂ ਉਸ ਦੀ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ ਗਿਆ, ਜਿਥੇ ਉਹ ਇਲਾਜ ਅਧੀਨ ਹੈ। ਇਸ ਸਬੰਧੀ ਤਫ਼ਤੀਸ਼ੀ ਅਧਿਕਾਰੀ ਏ. ਐੱਸ. ਆਈ. ਨਗਿੰਦਰ ਸਿੰਘ ਨੇ ਦੱਸਿਆ ਕਿ ਬੱਸ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਤੇ ਜ਼ਖਮੀ ਵਿਅਕਤੀ ਦੇ ਬਿਆਨ ਲੈਣ ਲਈ ਉਹ ਅੰਮ੍ਰਿਤਸਰ ਜਾ ਰਹੇ ਹਨ।


Related News