ਸੜਕ ਹਾਦਸੇ ''ਚ ਬਜ਼ੁਰਗ ਦੀ ਮੌਤ
Tuesday, Oct 03, 2017 - 04:56 PM (IST)

ਟਾਂਡਾ ਉੜਮੁੜ(ਕੁਲਦੀਸ਼)— ਟਾਂਡਾ ਬੇਗੋਵਾਲ ਮਾਰਗ 'ਤੇ ਰੜਾ ਮੋੜ ਦੇ ਨੇੜੇ ਇਕ ਹਾਦਸੇ ਦੌਰਾਨ ਇਕ ਬਜ਼ੁਰਗ ਦੀ ਮੌਤ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਅਣਪਛਾਤੇ ਵਾਹਨ ਦੀ ਚਪੇਟ 'ਚ ਆਉਣ ਨਾਲ ਮੋਪੇਡ ਸਵਾਰ ਵਿਅਕਤੀ ਦੀ ਮੌਤ ਹੋ ਗਈ, ਜਿਸ ਦੀ ਪਛਾਣ ਅਵਤਾਰ ਸਿੰਘ ਵਾਸੀ ਚੰਡੀਦਾਸ ਦੇ ਤੌਰ 'ਤੇ ਹੋਈ। ਇਸ ਸਬੰਧੀ ਟਾਂਡਾ ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਕਿਹਾ ਕਿ ਉਸ ਦਾ ਪਿਤਾ ਅਵਤਾਰ ਸਿੰਘ ਅੰਮ੍ਰਿਤਸਰ ਤੋਂ ਵਾਪਸ ਆ ਰਿਹਾ ਸੀ ਕਿ ਰੜਾ ਮੋੜ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਜ਼ਖਮੀ ਹਾਲਤ 'ਚ ਅਵਤਾਰ ਸਿੰਘ ਨੂੰ ਪ੍ਰਾਈਵੇਟ ਹਸਪਤਾਲ 'ਚ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਟਾਂਡਾ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ।