ਜਲੰਧਰ: ਹਿੰਦੁਸਤਾਨ ਪੈਟਰੋਲੀਅਮ ਦੇ ਟਰੱਕ ਅੱਗੇ ਆਈ ਕਾਰ, ਵਾਲ-ਵਾਲ ਬਚੇ ਪਿਓ-ਧੀ

09/25/2017 7:05:24 PM

ਜਲੰਧਰ— ਇਥੋਂ ਦੇ ਰਵਿਦਾਸ ਚੌਂਕ 'ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਕ ਹਿੰਦੁਸਤਾਨ ਪੈਟਰੋਲੀਅਮ ਦੇ ਟਰੱਕ ਅੱਗੇ ਕਾਰ ਆ ਗਈ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਲਲੀਆ ਦੇ ਗੁਰਵੀਰ ਸਿੰਘ ਆਪਣੀ ਕਾਰ 'ਚ ਧੀ ਨੂੰ ਆਈਲਟਸ ਦੀ ਕਲਾਸ ਤੋਂ ਛੁੱਟੀ ਹੋਣ ਤੋਂ ਬਾਅਦ ਘਰ ਲੈ ਕੇ ਜਾ ਰਹੇ ਸੀ ਕਿ ਇਸੇ ਦੌਰਾਨ ਕਾਰ ਰਵਿਦਾਸ ਚੌਂਕ ਦੇ ਕੋਲ ਬਠਿੰਡਾ ਵੱਲ ਜਾ ਰਹੇ ਹਿੰਦੁਸਤਾਨ ਪੈਟਰੋਲੀਅਮ ਦੇ ਟਰੱਕ ਅੱਗੇ ਆ ਗਈ, ਜਿਸ ਕਰਕੇ ਦੋਵੇ ਵਾਹਨਾਂ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਟਰੱਕ ਡਰਾਈਵਰ ਸਮੇਤ ਪਿਓ ਅਤੇ ਧੀ ਵਾਲ-ਵਾਲ ਬੱਚ ਗਏ ਹਨ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਟੱਕਰ 'ਚ ਕਾਰ ਦੇ ਸ਼ੀਸ਼ੇ ਟੁੱਟ ਗਏ ਹਨ ਪਰ ਗਮੀਨਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।


Related News