ਮੋਟਰਸਾਇਕਲ ਦੀ ਆਹਮੋ-ਸਾਹਮਣੇ ਹੋਈ ਟੱਕਰ, ਨੌਜਵਾਨ ਜ਼ਖਮੀ

Thursday, Sep 21, 2017 - 03:40 PM (IST)

ਮੋਟਰਸਾਇਕਲ ਦੀ ਆਹਮੋ-ਸਾਹਮਣੇ ਹੋਈ ਟੱਕਰ, ਨੌਜਵਾਨ ਜ਼ਖਮੀ


ਰੂਪਨਗਰ  (ਵਿਜੇ) - ਮੋਟਰਸਾਇਕਲ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ਕਾਰਨ ਇਕ ਨੌਜਵਾਨ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨੂੰ ਪੀ. ਜੀ. ਆਈ. ਰੈਫਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਨਿਵਾਸੀ ਅਟਾਰੀ ਆਪਣੇ ਘਰ ਤੋਂ ਮੋਟਰਸਾਇਕਲ 'ਤੇ ਸਵਾਰ ਹੋ ਕੇ ਮੋਬਿਲ ਆਇਲ ਲੈਣ ਗਿਆ ਸੀ ਅਤੇ ਜਿਵੇਂ ਹੀ ਉਹ ਕੁਝ ਦੂਰੀ ਤੇ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਮੋਟਰਸਾਇਕਲ ਨਾਲ ਉਸਦੀ ਟੱਕਰ ਹੋ ਗਈ।

ਜ਼ਖਮੀ ਨੂੰ ਪਹਿਲਾਂ ਪੀ. ਐਚ. ਸੀ. ਸ੍ਰੀ ਕੀਰਤਪੁਰ ਸਾਹਿਬ ਅਤੇ ਉਥੋਂ ਰੂਪਨਗਰ ਹਸਪਤਾਲ ਲਿਆਂਦਾ ਗਿਆ। ਜਿੱਥੇ ਮੁਢਲੇ ਇਲਾਜ ਤੋ ਬਾਅਦ ਉਸਨੂੰ ਪੀ. ਜੀ. ਆਈ.  ਰੈਫਰ ਕਰ ਦਿੱਤਾ ਗਿਆ।


Related News