ਸੜਕ ਹਾਦਸੇ ''ਚ ਮੋਟਰਸਾਈਕਲ ਸਵਾਰ ਜ਼ਖਮੀ

Tuesday, Sep 19, 2017 - 06:05 PM (IST)

ਸੜਕ ਹਾਦਸੇ ''ਚ ਮੋਟਰਸਾਈਕਲ ਸਵਾਰ ਜ਼ਖਮੀ

ਕਾਠਗੜ੍ਹ(ਰਾਜੇਸ਼)— ਨਵਾਂਸ਼ਹਿਰ-ਚੰਡੀਗੜ੍ਹ ਹਾਈਵੇਅ 'ਤੇ ਪਿੰਡ ਮੰਡੇਰਾਂ ਦੇ ਨਜ਼ਦੀਕ ਸਵੇਰੇ 8 ਵਜੇ ਦੇ ਕਰੀਬ ਇਕ ਕਾਰ ਚਾਲਕ ਵੱਲੋਂ ਗਲਤ ਦਿਸ਼ਾ ਤੋਂ ਜਾ ਕੇ ਇਕ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ। ਹਾਦਸੇ 'ਚ ਜ਼ਖਮੀ ਕ੍ਰਿਸ਼ਨ ਕੁਮਾਰ ਵਾਸੀ ਭੇਡੀਆਂ ਮੰਡ ਨੇ ਦੱਸਿਆ ਕਿ ਉਹ ਰੋਜ਼ ਵਾਂਗ ਆਪਣੇ ਮੋਟਰਸਾਈਕਲ 'ਤੇ ਬਲਾਚੌਰ ਨੂੰ ਕੰਮ ਲਈ ਆਪਣੀ ਸਾਈਡ ਜਾ ਰਿਹਾ ਸੀ ਅਤੇ ਜਦੋਂ ਉਹ ਪਿੰਡ ਮੰਡੇਰਾਂ ਦੇ ਕੋਲ ਪਹੁੰਚਿਆ ਤਾਂ ਬਲਾਚੌਰ ਸਾਈਡ ਤੋਂ ਉਲਟ ਦਿਸ਼ਾ 'ਚ ਆ ਰਹੀ ਇਕ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਉਹ ਸੜਕ 'ਤੇ ਡਿੱਗ ਕੇ ਜ਼ਖਮੀ ਹੋ ਗਿਆ ਅਤੇ ਰਾਹਗੀਰ ਇਕੱਠੇ ਹੋ ਗਏ ਅਤੇ ਕਾਰ ਚਾਲਕ ਵੀ ਰੁਕ ਗਿਆ ਪਰ ਲੋਕਾਂ ਨੂੰ ਇਕੱਠੇ ਹੋਏ ਦੇਖ ਕੇ ਕਾਰ ਚਾਲਕ ਘਟਨਾ ਸਥਾਨ ਤੋਂ ਰਫੂ ਚੱਕਰ ਹੋ ਗਿਆ, ਜਦਕਿ ਇਕ ਰਾਹਗੀਰ ਕਾਰ ਦਾ ਨੰਬਰ ਨੋਟ ਕਰਕੇ ਮੌਕੇ 'ਤੇ ਪਹੁੰਚਿਆ ਅਤੇ ਪੁਲਸ ਮੁਲਾਜ਼ਮ ਨੂੰ ਲਿਖਵਾ ਦਿੱਤਾ। ਜ਼ਖਮੀ ਮੋਟਰਸਾਈਕਲ ਸਵਾਰ ਨੂੰ ਇਕ ਨਿੱਜੀ ਡਾਕਟਰ ਕੋਲ ਇਲਾਜ ਲਈ ਲਿਜਾਇਆ ਗਿਆ। 


Related News