ਟਰੈਕਟਰ-ਟਰਾਲੀ ਦੀ ਟਰੱਕ ਨਾਲ ਟੱਕਰ ; ਇਕ ਦੀ ਮੌਤ

Saturday, Sep 09, 2017 - 01:08 AM (IST)

ਟਰੈਕਟਰ-ਟਰਾਲੀ ਦੀ ਟਰੱਕ ਨਾਲ ਟੱਕਰ ; ਇਕ ਦੀ ਮੌਤ

ਜ਼ੀਰਾ(ਅਕਾਲੀਆਂਵਾਲਾ) —ਜੋਗੇਵਾਲਾ ਰੋਡ 'ਤੇ ਰੇਤ ਨਾਲ ਭਰੀ ਟਰੈਕਟਰ-ਟਰਾਲੀ ਦੀ 10 ਟਾਇਰੀ ਟਰੱਕ ਨਾਲ ਟੱਕਰ ਹੋਣ ਕਰਕੇ ਪਿੰਡ ਬੂਹ ਗੁੱਜਰ ਦੇ ਗੁਰਬਾਜ ਸਿੰਘ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਗੁਰੂਹਰਸਹਾਏ ਵਿਖੇ ਇਕ ਟਰੱਕ ਮਾਲਕ ਨਾਲ ਨੌਕਰੀ ਕਰਦਾ ਸੀ। ਟਰੈਕਟਰ ਰਾਜਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਸ਼ਾਹਬੱਕਰ ਚਲਾ ਰਿਹਾ ਸੀ ਅਤੇ ਅਚਾਨਕ ਉਸਦੀ ਟਰੱਕ ਨਾਲ ਟੱਕਰ ਹੋ ਗਈ, ਜਿਸ ਕਾਰਨ ਟਰੱਕ ਬੇਕਾਬੂ ਹੋ ਕੇ ਰੁੱਖ ਵਿਚ ਜਾ ਵੱਜਾ ਅਤੇ ਗੁਰਬਾਜ ਸਿੰਘ ਜ਼ਖਮੀ ਹੋ ਗਿਆ ਤੇ ਮੱਖੂ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਮੌਕੇ 'ਤੇ ਥਾਣਾ ਫਤਿਹਗੜ੍ਹ ਪੰਜਤੂਰ ਦੀ ਪੁਲਸ ਪਹੁੰਚੀ ਅਤੇ ਦੋਵਾਂ ਪਾਰਟੀਆਂ ਦੇ ਮੋਹਤਬਰ ਵਿਅਕਤੀਆਂ ਨੇ ਪੁਲਸ ਦੀ ਮੌਜੂਦਗੀ 'ਚ ਸਮਝੌਤਾ ਕਰਵਾ ਦਿੱਤਾ।


Related News