ਇਕੱਠੇ ਬਲੀਆਂ 5 ਚਿਖਾਵਾਂ, ਮੰਜ਼ਰ ਦੇਖ ਨਮ ਹੋਈ ਹਰ ਕਿਸੇ ਦੀ ਅੱਖ (ਤਸਵੀਰਾਂ)

Wednesday, Jan 03, 2018 - 06:33 PM (IST)

ਇਕੱਠੇ ਬਲੀਆਂ 5 ਚਿਖਾਵਾਂ, ਮੰਜ਼ਰ ਦੇਖ ਨਮ ਹੋਈ ਹਰ ਕਿਸੇ ਦੀ ਅੱਖ (ਤਸਵੀਰਾਂ)

ਜਲੰਧਰ(ਪ੍ਰੀਤ, ਸੁਧੀਰ)— ਬਿਆਸ ਦੇ ਕੋਲ ਗੰਨੇ ਦੀ ਓਵਰਲੋਡ ਟਰਾਲੀ ਦੀ ਹੁੱਕ ਟੁੱਟਣ ਨਾਲ ਵਰਨਾ ਕਾਰ ਅਤੇ ਟਰਾਲੀ ਦੀ ਟੱਕਰ ਨਾਲ ਹੋਏ ਦਰਦਨਾਕ ਹਾਦਸੇ 'ਚ ਮਾਰੇ 2 ਮਾਸੂਮ ਬੱਚਿਆਂ ਸਮੇਤ 5 ਲੋਕਾਂ ਦਾ ਮੰਗਲਵਾਰ ਸ਼ਾਮ ਜਲੰਧਰ ਦੇ ਕਿਸ਼ਨਪੁਰਾ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸ਼ਮਸ਼ਾਨਘਾਟ 'ਚ ਇਕੱਠੇ 5 ਲਾਸ਼ਾਂ ਨੂੰ ਦੇਖ ਚੀਕ-ਚਿਹਾੜਾ ਮਚ ਗਿਆ। ਇਸ ਮੌਕੇ 'ਤੇ ਸਾਬਕਾ ਮੰਤਰੀ ਅਵਤਾਰ ਸਿੰਘ ਹੈਨਰੀ ਸਮੇਤ ਕਈ ਕਾਰੋਬਾਰੀ ਲੋਕ ਵੀ ਮੌਜੂਦ ਸਨ। ਸ਼ਮਸ਼ਾਨਘਾਟ 'ਚ ਇਕੱਠੇ ਪਹੁੰਚੀਆਂ ਲਾਸ਼ਾਂ ਨੂੰ ਦੇਖ ਕੋਈ ਅੱਖ ਅਜਿਹੀ ਨਹੀਂ ਸੀ, ਜਿਸ 'ਚੋਂ ਹੰਝੂ ਨਾ ਨਿਕਲੇ ਹੋਣ। ਦਾਦਾ ਭਜਨ ਸਿੰਘ ਪੋਤੇ ਅਤੇ ਨੂੰਹ ਦੀ ਲਾਸ਼ ਨੂੰ ਦੇਖ ਕੇ ਚੀਕਾਂ ਮਾਰ-ਮਾਰ ਰੋ ਰਹੇ ਸਨ। ਭੀੜ 'ਚ ਇਕ ਮਾਂ ਅਜਿਹੀ ਦਿਖੀ ਜੋ 7 ਸਾਲ ਬਾਅਦ ਮਾਂ ਬਣੀ ਸੀ। ਉਹ ਸੀ ਨੂਰ ਦੀ ਮਾਂ। ਨੂਰ ਦੀ ਮਾਂ ਬੋਲੀ ''ਤੁਸੀਂ ਸਾਰੇ ਰੋਵੋ ਨਾ, ਅਰਦਾਸ ਕਰੋ।'' 

PunjabKesari
ਚੜ੍ਹਦੇ ਸਾਲ ਨੇ ਚੰਦ ਮਿੰਟਾਂ 'ਚ ਹੀ ਹੱਸਦੇ-ਖੇਡਦੇ ਪਰਿਵਾਰ ਨੂੰ ਸੜਕ ਹਾਦਸੇ 'ਚ ਖਤਮ ਕਰ ਦਿੱਤਾ। ਕਮਲਜੀਤ ਸਿੰਘ ਦਾ ਬੇਟਾ ਰਵਿੰਦਰ ਸਿੰਘ ਅਤੇ ਪ੍ਰੇਮ ਕੌਰ ਹੁਣ ਵੀ ਹਸਪਤਾਲ 'ਚ ਜ਼ਿੰਦਗੀ ਨਾਲ ਲੜ ਰਹੇ ਹਨ। ਹਾਦਸੇ ਦੀ ਖਬਰ ਨੂੰ ਸੁਣ ਹਰ ਕਿਸੇ ਦੀ ਰੂਹ ਕੰਬ ਉੱਠੀ ਸੀ। ਜਪਨਜੋਤ ਦੇ ਦਾਦਾ ਭਜਨ ਸਿੰਘ ਦੇ ਦੋਸਤ ਅਤੇ ਕਾਰੋਬਾਰੀ ਅਨਿਲ ਦੱਸਦੇ ਹਨ ਕਿ ਬੇਟੇ ਦੇ ਵਿਆਹ ਤੋਂ ਬਾਅਦ ਪੂਰਾ ਪਰਿਵਾਰ ਸੁਖੀ ਸੀ। ਉਨ੍ਹਾਂ ਦਾ ਬੇਟਾ ਆਸਟ੍ਰੇਲੀਆ 'ਚ ਸੈਟਲ ਹੈ। ਜਦੋਂ ਉਸ ਨੂੰ ਹਾਦਸੇ ਬਾਰੇ ਪਤਾ ਲੱਗਾ ਤਾਂ ਉਸ ਦੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। 

PunjabKesari
ਜ਼ਿਕਰਯੋਗ ਹੈ ਕਿ ਨਵੇਂ ਸਾਲ ਵਾਲੇ ਦਿਨ ਸੋਢਲ ਦੇ ਕੋਲ ਪੈਂਦੇ ਪ੍ਰੀਤ ਨਗਰ ਵਾਸੀ ਸੈਨਾ ਤੋਂ ਰਿਟਾਇਰਡ ਸੁਰਜੀਤ ਸਿੰਘ, ਉਨ੍ਹਾਂ ਦੀ ਬੇਟੀ ਗੁਰਪ੍ਰੀਤ ਕੌਰ ਅਤੇ ਸਿੰਮੀ ਆਪਣੇ ਮਾਸੂਮ ਬੱਚਿਆਂ ਅਤੇ ਹੋਰ ਰਿਸ਼ਤੇਦਾਰਾਂ ਦੇ ਨਾਲ ਨਵੇਂ ਸਾਲ ਦੇ ਮੌਕੇ 'ਤੇ ਹਰਿਮੰਦਰ ਸਾਹਿਬ ਮੱਥਾ ਟੇਕਣ ਜਾ ਰਹੇ ਸਨ। ਬਿਆਸ ਫਲਾਈਓਵਰ 'ਤੇ ਗੰਨੇ ਦੀ ਓਵਰਲੋਡ ਟਰਾਲੀ ਦੀ ਅਚਾਨਕ ਹੁੱਕ ਟੁੱਟ ਗਈ ਤਾਂ ਵਰਨਾ ਕਾਰ ਦੀ ਟਰਾਲੀ ਨਾਲ ਟੱਕਰ ਹੋ ਗਈ, ਜਿਸ ਕਰਕੇ 2 ਮਾਸੂਮਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਸੀ।

PunjabKesari


Related News