ਪਟਿਆਲਾ : ਬੱਸ ਅਤੇ ਬਲੈਰੋ ਪਿਕਅਪ ਵੈਨ ਦੀ ਟੱਕਰ, 17 ਜ਼ਖਮੀ (ਵੀਡੀਓ)

02/04/2020 10:15:39 AM

ਪਟਿਆਲਾ (ਬਖਸ਼ੀ): ਦਿੱਲੀ ਤੋਂ ਆ ਰਹੀ ਬੱਸ ਅਤੇ ਬਲੈਰੋ ਪਿਕਅਪ ਵੈਨ 'ਚ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪਟਿਆਲਾ ਦੇ ਅਰਬਨ ਅਸਟੇਟ ਬਾਈਪਾਸ 'ਤੇ ਇਹ ਹਾਦਸਾ ਅੱਜ ਸਵੇਰੇ 4 ਵਜੇ ਹੋਇਆ। ਇਸ ਹਾਦਸੇ 'ਚ 17 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਤੇ ਵਰਧਮਾਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ। 

 

PunjabKesari

ਜ਼ਖਮੀਆਂ ਦੀ ਪਛਾਣ ਹਸਨ ਮੁਹੰਮਦ, ਅਕਸ਼ੇ, ਅਬਦੁਲ, ਬੂਟਾ, ਜਸਵਿੰਦਰ, ਮੁਹੰਮਦ ਮਾਰੂ, ਮੁਹੰਮਦ ਬਸ਼ੀਰ, ਜ਼ਹੀਰ ਮੁਹੰਮਦ ਸ਼ਾਹ, ਗੁਰਪ੍ਰੀਤ ਰਾਸ਼ਿਦ, ਸ਼ਕੀਲ ਅਹਿਮਦ, ਮੁਸ਼ਤਾਕ ਅਹਿਮਦ, ਮੁਹੰਮਦ ਜਬੀਰ, ਸਾਗਰ, ਮੁਜਾਗਲ ਅਸਲਮ ਅਤੇ ਸੰਜੂ ਵਜੋਂ ਹੋਈ ਹੈ। ਬੋਲੈਰੋ ’ਚ ਸਵਾਰ ਲੋਕ ਨੰਗਲ ਵਿਖੇ ਵਿਆਹ ਸਮਾਰੋਹ ਦਾ ਕੰਮ ਖਤਮ ਕਰਨ ਤੋਂ ਬਾਅਦ ਦੇਵੀਗਡ਼੍ਹ ਜਾ ਰਹੇ ਸਨ ਜੋ ਕਿ ਕੈਟਰਿੰਗ ਸਟਾਫ ਤਹਿਤ ਵੇਟਰ ਅਤੇ ਹੋਰ ਕੰਮ ਕਰਦੇ ਸਨ। ਬਲੈਰੋ ਗੱਡੀ ਸਰਹਿੰਦ ਸਾਈਡ ਤੋਂ ਹੁੰਦੇ ਹੋਏ ਦੇਵੀਗਡ਼੍ਹ ਜਾਣ ਲਈ ਅਰਬਨ ਅਸਟੇਟ ਬਾਈਪਾਸ ਲਾਈਟਾਂ ਵਾਲਾ ਚੌਕ ਪਾਰ ਕਰ ਰਹੀ ਸੀ। ਦਿੱਲੀ ਤੋਂ ਪੀ. ਆਰ. ਟੀ. ਸੀ. ਦੀ ਏ. ਸੀ. ਬੱਸ ਪਟਿਆਲਾ ਵੱਲ ਆ ਰਹੀ ਸੀ। ਧੁੰਦ ਕਾਰਣ ਉਕਤ ਦੋਵੇਂ ਡਰਾਈਵਰ ਇਕ-ਦੂਜੇ ਨੂੰ ਦੇਖ ਨਹੀਂ ਸਕੇ। ਇਸ ਕਾਰਣ ਹਾਦਸਾ ਵਾਪਰ ਗਿਆ।


Shyna

Content Editor

Related News