ਦੀਵਾਲੀ ''ਤੇ ਪਟਾਕਿਆਂ ਲਈ 17 ਥਾਵਾਂ ''ਤੇ ਲੱਗਣਗੀਆਂ ਸਟਾਲਾਂ, ਮੋਹਾਲੀ ਪ੍ਰਸ਼ਾਸਨ ਨੇ ਜਾਰੀ ਕੀਤੀ ਲਿਸਟ

Saturday, Oct 17, 2026 - 10:32 AM (IST)

ਦੀਵਾਲੀ ''ਤੇ ਪਟਾਕਿਆਂ ਲਈ 17 ਥਾਵਾਂ ''ਤੇ ਲੱਗਣਗੀਆਂ ਸਟਾਲਾਂ, ਮੋਹਾਲੀ ਪ੍ਰਸ਼ਾਸਨ ਨੇ ਜਾਰੀ ਕੀਤੀ ਲਿਸਟ

ਮੋਹਾਲੀ (ਰਣਬੀਰ) : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੀਵਾਲੀ ਅਤੇ ਗੁਰਪੁਰਬ ਦੇ ਤਿਉਹਾਰਾਂ ਦੇ ਮੱਦੇਨਜ਼ਰ ਪਟਾਕਿਆਂ ਦੀ ਵਿਕਰੀ ਲਈ ਸਟਾਲਾਂ ਲਗਾਉਣ ਵਾਸਤੇ ਅਧਿਕਾਰਤ ਥਾਵਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਤਹਿਤ ਮੋਹਾਲੀ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ’ਚ ਪਟਾਕਿਆਂ ਦੀਆਂ ਸਟਾਲਾਂ ਨਿਰਧਾਰਿਤ ਥਾਵਾਂ ’ਤੇ ਹੀ ਲਗਾਈਆਂ ਜਾ ਸਕਣਗੀਆਂ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਮੋਹਾਲੀ ’ਚ ਦੋ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਇਨ੍ਹਾਂ ’ਚ ਫੇਜ਼-8 ਸਥਿਤ ਸਬਜ਼ੀ ਮੰਡੀ ਗਰਾਊਂਡ ਦੇ ਅੰਦਰ, ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਅਤੇ ਸੈਕਟਰ-88 ਸਥਿਤ ਸਾਰਸ ਮੇਲਾ ਗਰਾਊਂਡ ਸ਼ਾਮਲ ਹਨ। ਬਨੂੜ ’ਚ ਸ਼ਹੀਦ ਊਧਮ ਸਿੰਘ ਸਟੇਡੀਅਮ ਨੂੰ ਪਟਾਕਿਆਂ ਦੀ ਵਿਕਰੀ ਲਈ ਨਿਰਧਾਰਿਤ ਕੀਤਾ ਗਿਆ ਹੈ। ਖਰੜ ਨਗਰ ਕੌਂਸਲ ਅਧੀਨ ਪਟਾਕਿਆਂ ਦੀਆਂ ਸਟਾਲਾਂ ਲਾਉਣ ਲਈ ਤਿੰਨ ਥਾਵਾਂ ਚੁਣੀਆਂ ਗਈਆਂ ਹਨ।

ਇਹ ਵੀ ਪੜ੍ਹੋ : ਪਰਵਿੰਦਰ ਝੋਟਾ ਕਤਲ ਮਾਮਲੇ 'ਚ ਫੋਨ ਕਰਨ ਨੂੰ ਲੈ ਕੇ ਨਵਾਂ ਖ਼ੁਲਾਸਾ, DSP ਦੇ ਬਿਆਨ ਨੇ ਖੋਲ੍ਹਿਆ ਰਾਜ਼

ਇਨ੍ਹਾਂ ’ਚ ਪੁਰਾਣੀ ਮੋਰਿੰਡਾ ਰੋਡ ’ਤੇ ਮਿਊਂਸੀਪਲ ਪਾਰਕ ਦੇ ਸਾਹਮਣੇ ਨੰਬਰ-1 ਸਾਈਟ, ਟਾਊਨ ਰੋਡ ਸਥਿਤ ਦੁਸਹਿਰਾ ਗਰਾਊਂਡ ਅਤੇ ਨਿਊ ਸੰਨੀ ਇਨਕਲੇਵ ’ਚ ਟੈਨਿਸ ਕੋਰਟ ਸਾਹਮਣੇ ਖ਼ਾਲੀ ਥਾਂ ਸ਼ਾਮਲ ਹੈ। ਕੁਰਾਲੀ ’ਚ ਸਿੰਘਪੁਰਾ ਰੋਡ ’ਤੇ ਵਾਰਡ ਨੰਬਰ-12 ਸਥਿਤ ਸਟੇਡੀਅਮ ਅਤੇ ਸਿਸਵਾਂ ਰੋਡ ’ਤੇ ਵਾਰਡ ਨੰਬਰ-8 ’ਚ ਸ਼ਹੀਦ ਬੇਅੰਤ ਸਿੰਘ ਸਟੇਡੀਅਮ ਨੂੰ ਪਟਾਕਿਆਂ ਦੀ ਵਿਕਰੀ ਲਈ ਨਿਰਧਾਰਿਤ ਕੀਤਾ ਗਿਆ ਹੈ। ਨਗਰ ਕੌਂਸਲ ਨਵਾਂਗਰਾਓਂ ਅਧੀਨ ਤਿੰਨ ਥਾਵਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ’ਚ ਸਿੰਘਾ ਦੇਵੀ ਨੇੜੇ ਸ਼ਿਵ ਮੰਦਰ, ਕਾਂਸਲ ਦੇ ਪ੍ਰਵੇਸ਼ ਦੁਆਰ ਨੇੜੇ ਟਿਊਬਵੈੱਲ ਵਾਲੀ ਥਾਂ ਅਤੇ ਨਾਢਾ ਪਟਿਆਲਾ ਕੀ ਰਾਓ ਸ਼ਾਮਲ ਹਨ। ਡੇਰਾਬੱਸੀ ਖੇਤਰ ’ਚ ਚਾਰ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਸਚਿਨ ਪਾਇਲਟ ਭਲਕੇ ਤੋਂ 5 ਦਿਨ ਰਹਿਣਗੇ ਪੰਜਾਬ, ਇਨ੍ਹਾਂ 11 ਜ਼ਿਲ੍ਹਿਆਂ ਦਾ ਕਰਨਗੇ ਦੌਰਾ

ਇਨ੍ਹਾਂ ’ਚ ਜ਼ੀਰਕਪੁਰ ਦੇ ਪਿੰਡ ਲੋਹਗੜ੍ਹ ਦਾ ਦੁਸਹਿਰਾ ਗਰਾਊਂਡ, ਢਕੋਲੀ ’ਚ ਪੁਰਾਣੀ ਕਾਲਕਾ ਰੋਡ ’ਤੇ ਡੀ. ਐੱਸ. ਸਟੇਟ ਸਾਹਮਣੇ ਸਥਿਤ ਇੰਸਟਨ ਕੋਰਟ ਕੰਪਲੈਕਸ, ਡੇਰਾਬੱਸੀ ’ਚ ਬੀ. ਐੱਸ. ਐੱਨ. ਐੱਲ. ਦਫ਼ਤਰ ਨੇੜੇ ਕਾਰ ਪਾਰਕਿੰਗ ਵਾਲੀ ਥਾਂ 'ਤੇ ਲਾਲੜੂ ਦਾ ਖੇਡ ਸਟੇਡੀਅਮ ਸ਼ਾਮਲ ਹਨ। ਪ੍ਰਸ਼ਾਸਨ ਵੱਲੋਂ ਨਿਰਧਾਰਿਤ ਇਨ੍ਹਾਂ ਥਾਵਾਂ ਦਾ ਮਕਸਦ ਤਿਉਹਾਰਾਂ ਦੌਰਾਨ ਪਟਾਕਿਆਂ ਦੀ ਵਿਕਰੀ ਨੂੰ ਨਿਰਧਾਰਿਤ ਸਥਾਨਾਂ ਤੱਕ ਸੀਮਤ ਰੱਖਣਾ ਹੈ। ਪਟਾਕਿਆਂ ਦੀ ਵਿਕਰੀ ਕਰਨ ਦੇ ਚਾਹਵਾਨ ਦੁਕਾਨਦਾਰਾਂ ਨੂੰ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਅਤੇ ਲਾਗੂ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
 


author

Babita

Content Editor

Related News