ਸੰਘਣੀ ਧੁੰਦ ਕਾਰਨ ਆਪਸ ’ਚ ਟਕਰਾਈਆਂ 3 ਕਾਰਾਂ, ਅਧਿਆਪਕ ਸਣੇ 3 ਜ਼ਖਮੀ

Sunday, Jan 19, 2020 - 11:45 AM (IST)

ਸੰਘਣੀ ਧੁੰਦ ਕਾਰਨ ਆਪਸ ’ਚ ਟਕਰਾਈਆਂ 3 ਕਾਰਾਂ, ਅਧਿਆਪਕ ਸਣੇ 3 ਜ਼ਖਮੀ

ਜਲਾਲਾਬਾਦ (ਸੇਤੀਆ) - ਅਧਿਆਪਕ ਯੋਗਤਾ ਟੈਸਟ ਦੇਣ ਜਾ ਰਹੇ ਅਧਿਆਪਕਾਂ ਦੀਆਂ ਦੋ ਗੱਡੀਆਂ ਹਾਦਸਾਗ੍ਰਸਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਜਲਾਲਾਬਾਜ ’ਚ ਅੱਜ ਸਵੇਰੇ ਸੰਘਣੀ ਧੁੰਦ ਹੋਣ ਕਾਰਨ ਸਾਰੇ ਵਹੀਕਲ ਇਕ ਦੂਜੇ ਦੇ ਪਿੱਛੇ ਕਤਾਰਾਂ ਬਣਾ ਕੇ ਜਾ ਰਹੇ ਸਨ। ਇਸ ਦੌਰਾਨ ਪਿੰਡ ਜੀਵਾਂ ਅਰਾਈਂ ਨੇੜੇ ਦੋ ਗੱਡੀਆਂ ਦੀ ਆਪਸੀ ਟੱਕਰ ਹੋਣ ਕਾਰਨ 2 ਲੋਕ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ, ਜਦਕਿ 1 ਅਧਿਆਪਕਾਂ ਦੇ ਸਿਰ ’ਤੇ ਸੱਟ ਲੱਗ ਗਈ। ਇਸ ਤਰ੍ਹਾਂ ਪਿੰਡ ਅਮੀਰ ਖਾਸ ਕੋਲ ਇਕ ਹੋਰ ਕਾਰ ਦੁਰਘਟਨਾ ਦਾ ਸ਼ਿਕਾਰ ਹੋ ਗਈ। ਮੌਕੇ ’ਤੇ ਪੁੱਜੀ ਪੁਲਸ ਨੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲਾਂ ’ਚ ਇਲਾਜ ਲਈ ਦਾਖਲ ਪਹੁੰਚਾਇਆ। 

PunjabKesari

ਵਰਨਣਯੋਗ ਹੈ ਕਿ ਜ਼ਿਲਾ ਫਾਜ਼ਿਲਕਾ ਅਤੇ ਫਿਰੋਜ਼ਪੁਰ ਦੀ ਨੌਜਵਾਨ ਪੀੜ੍ਹੀ ਅਧਿਆਪਨ ਕਿੱਤੇ ਨੂੰ ਅਪਣਾਉਣ ਨੂੰ ਤਰਜੀਹ ਦੇ ਰਹੀ ਹੈ। ਪੰਜਾਬ ਦੇ ਹੋਰਨਾਂ ਜ਼ਿਲਿਆਂ ਅੰਦਰਲੇ ਸਰਕਾਰੀ, ਪ੍ਰਾਇਵੇਟ ਸਕੂਲਾਂ ਅਤੇ ਕਾਲਜਾਂ ਅੰਦਰ ਬਹੁਤ ਸਾਰੇ ਲੋਕ ਅਧਿਆਪਕ ਦੀ ਨੌਕਰੀ ਕਰ ਰਹੇ ਹਨ। 19 ਜਨਵਰੀ ਦੀ ਸਵੇਰ ਟੈਟ ਦਾ ਟੈਸਟ ਹੋਣ ਕਾਰਨ ਫਿਰੋਜ਼ਪੁਰ-ਫਾਜ਼ਿਲਕਾ ਸੜਕ ਅਤੇ ਫਾਜ਼ਿਲਕਾ ਮੁਕਤਸਰ ਸੜਕਾਂ ’ਤੇ ਕਾਰਾਂ ਅਤੇ ਜੀਪਾਂ ਦੀ ਭਾਰੀ ਆਮਦ ਦੇਖਣ ਨੂੰ ਮਿਲ ਰਹੀ ਹੈ।  


author

rajwinder kaur

Content Editor

Related News