KMV ਸੰਸਕ੍ਰਿਤੀ ਸਕੂਲ ਦੇ ਬਾਹਰ ਹਾਦਸੇ 'ਚ LKG ਦੇ ਬੱਚੇ ਦੀ ਮੌਤ (ਵੀਡੀਓ)

Tuesday, Jul 23, 2019 - 05:25 PM (IST)

ਜਲੰਧਰ (ਸੋਨੂੰ, ਵਰੁਣ)— ਕੇ. ਐੱਮ. ਵੀ. ਸੰਸਕ੍ਰਿਤੀ ਸਕੂਲ ਦੇ ਬਾਹਰ ਅੱਜ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਥੋਂ ਦੀ ਸਕੂਲ ਬੱਸ ਨੇ ਐੱਲ. ਕੇ. ਜੀ. 'ਚ ਪੜ੍ਹਦੇ ਮਾਸੂਮ ਨੂੰ ਆਪਣੀ ਲਪੇਟ 'ਚ ਲੈ ਲਿਆ। ਮਾਸੂਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ ਆਰਵ ਮਹਿਤਾ ਵਾਸੀ ਭੈਰੋਂ ਬਾਜ਼ਾਰ ਜਲੰਧਰ ਦੇ ਰੂਪ 'ਚ ਹੋਈ ਹੈ।

PunjabKesari

ਦੱਸਿਆ ਜਾ ਰਿਹਾ ਹੈ ਕਿ ਅੱਜ ਦੁਪਹਿਰ ਸਕੂਲ ਤੋਂ ਛੁੱਟੀ ਹੋਣ 'ਤੇ ਉਸ ਦੇ ਪਰਿਵਾਰਕ ਮੈਂਬਰ ਬੱਚੇ ਨੂੰ ਘਰ ਲਿਜਾਣ ਲਈ ਐਕਟਿਵਾ 'ਤੇ ਆਏ ਸਨ। ਜਿਵੇਂ ਉਹ ਬੱਚੇ ਨੂੰ ਲੈ ਕੇ ਸਕੂਲੋਂ ਲੈ ਕੇ ਬਾਹਰ ਨਿਕਲੇ ਤਾਂ ਸਕੂਲ ਦੀ ਹੀ ਇਕ ਬੱਸ ਨੇ ਮਾਸੂਮ ਨੂੰ ਆਪਣੀ ਲਪੇਟ 'ਚ ਲੈ ਲਿਆ। ਬੱਚਾ ਬੱਸ ਦੇ ਟਾਇਰ ਹੇਠਾਂ ਆਉਣ ਕਰਕੇ ਕੁਚਲਿਆ ਗਿਆ।

PunjabKesari

ਮੌਕੇ 'ਤੇ ਲੋਕਾਂ ਵੱਲੋਂ ਉਸ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸੂਚਨਾ ਮਿਲਦੇ ਹੀ ਥਾਣਾ ਨੰਬਰ-8 ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਬੱਸ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ।

PunjabKesari
ਏ. ਐੱਸ. ਆਈ. ਕਿਸ਼ੋਰ ਨੇ ਦੱਸਿਆ ਕਿ ਬੱਚੇ ਦੇ ਦਾਦੇ ਨੇ ਪੁਲਸ ਨੂੰ ਦੱਸਿਆ ਕਿ ਉਹ ਆਰਵ ਨੂੰ ਐਕਟਿਵਾ 'ਤੇ ਬਿਠਾ ਕੇ ਸਕੂਲੋਂ ਘਰ ਲਈ ਨਿਕਲੇ ਸਨ। ਇਸੇ ਦੌਰਾਨ ਬੱਚੇ ਨੇ ਕਿਹਾ ਕਿ ਉਹ ਐਕਟਿਵਾ ਦੇ ਅੱਗੇ ਖੜ੍ਹਾ ਹੋਵੇਗਾ ਪਰ ਜਿਵੇਂ ਹੀ ਬੱਚੇ ਦੇ ਦਾਦਾ ਬੱਚੇ ਨੂੰ ਅੱਗੇ ਬਿਠਾਉਣ ਲੱਗੇ ਤਾਂ ਐਕਟਿਵਾ ਦਾ ਬੈਲੇਂਸ ਵਿਗੜਨ ਕਰਕੇ ਬੱਚਾ ਹੇਠਾਂ ਡਿੱਗ ਗਿਆ ਅਤੇ ਬੱਸ ਦੀ ਲਪੇਟ 'ਚ ਆ ਗਿਆ। ਉਥੇ ਹੀ ਏ. ਐੱਸ. ਆਈ ਅਰੁਣ ਕੁਮਾਰ ਨੇ ਦੱਸਿਆ ਕਿ ਫਿਲਹਾਲ ਅਜੇ ਡਰਾਈਵਰ ਫਰਾਰ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।

PunjabKesari

PunjabKesari


author

shivani attri

Content Editor

Related News