ਜਲੰਧਰ-ਲੁਧਿਆਣਾ ਹਾਈਵੇਅ ''ਤੇ ਭਿਆਨਕ ਹਾਦਸਾ, ਪਲਾਂ ''ਚ ਉੱਡ ਗਏ ਕਾਰ ਦੇ ਪਰਖੱਚੇ

01/12/2018 2:12:50 PM

ਗੋਰਾਇਆ (ਮੁਨੀਸ਼) — ਗੋਰਾਇਆ ਹਾਈਵੇਅ 'ਤੇ ਸਥਿਤ ਮਿਲਨ ਪੈਲੇਸ ਦੇ ਨੇੜੇ 2 ਕਾਰਾਂ ਦੀ ਭਿਆਨਕ ਟੱਕਰ 'ਚ 2 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਫਿਲੌਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 
ਜਾਣਕਾਰੀ ਮੁਤਾਬਕ ਜੰਡਿਆਲਾ ਮਜਕੀ ਤੋਂ ਲੁਧਿਆਣਾ ਦਵਾਈ ਲੈਣ ਜਾ ਰਿਹਾ ਇਕ ਪਰਿਵਾਰ ਗੋਰਾਇਆ 'ਚ ਮਿਲਨ ਪੈਲੇਸ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਤੀਰਥ ਸਿੰਘ ਨੇ ਦੱਸਿਆ ਕਿ ਉਹ ਆਪਣੀ ਮਾਤਾ ਗੁਰਜੀਤ ਕੌਰ ਦੇ ਨਾਲ ਆਪਣੇ ਰਿਸ਼ਤੇਦਾਰ ਦੀ ਸਵਿਫਟ ਕਾਰ 'ਚ ਲੁਧਿਆਣਾ ਜਾ ਰਿਹਾ ਸੀ।

PunjabKesari
ਇਸ ਦੌਰਾਨ ਜਦ ਉਹ ਮਿਲਨ ਪੈਲੇਸ ਨੇੜੇ ਆਏ ਤਾਂ ਪਿੱਛੋਂ ਤੇਜ਼ ਰਫਤਾਰ ਵਰਨਾ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਵਰਨਾ ਕਾਰ ਹਾਈਵੇਅ ਤੋਂ ਲੋਹੇ ਦੀ ਗ੍ਰਿਲ ਤੋੜਦੇ ਹੋਏ ਸੜਕ ਦੇ ਦੂਜੇ ਪਾਸੇ ਟੋਏ 'ਚ ਜਾ ਡਿੱਗੀ , ਜਦ ਕਿ ਸਵਿਫਟ ਕਾਰ ਡਿਵਾਈਡਰ 'ਤੇ ਚੜ੍ਹ ਕੇ ਰੁੱਕ ਗਈ। ਉਥੇ ਹੀ ਇਸ ਹਾਦਸੇ 'ਚ ਕਾਰ ਸਵਾਰ ਮਹਿਲਾ ਤੇ ਚਾਲਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਫਿਲੌਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਦ ਕਿ ਸ਼ੁਰੂਆਤੀ ਜਾਂਚ 'ਚ ਪਤਾ ਚਲਾ ਹੈ ਕਿ ਵਰਨਾ ਕਾਰ ਇਕ ਫਗਵਾੜਾ ਦੇ ਭਾਜਪਾ ਨੇਤਾ ਦੀ ਹੈ। ਫਿਲਹਾਲ ਗੋਰਾਇਆ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PunjabKesari


Related News