ਟਰੱਕ ਦੀ ਲਪੇਟ ''ਚ ਆ ਕੇ ਬੱਚੇ ਦੀ ਮੌਤ

09/21/2019 11:40:47 PM

ਸੈਲਾ ਖੁਰਦ,(ਅਰੋੜਾ): ਪਿੰਡ ਡਾਨਸੀਵਾਲ ਵਿਖੇ ਮੇਨ ਰੋਡ 'ਤੇ ਸੜਕ ਦੇ ਕਿਨਾਰੇ ਖੜ੍ਹੇ ਇਕ ਬੱਚੇ ਨੂੰ ਬੇਕਾਬੂ ਟਰੱਕ ਨੇ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਪਿੰਡ ਡਾਨਸੀਵਾਲ ਦੇ ਮੋਹਿਤ ਕੁਮਾਰ (10) ਪੁੱਤਰ ਦੀਪਕ ਕੁਮਾਰ, ਜਿਨ੍ਹਾਂ ਦਾ ਮੇਨ ਰੋਡ ਦੇ ਨਜ਼ਦੀਕ ਹੀ ਘਰ ਹੈ। ਆਪਣੇ ਘਰ ਦੇ ਬਾਹਰ ਕੱਚੇ ਰਸਤੇ 'ਤੇ ਖੜ੍ਹਾ ਸੀ ਕਿ ਇਕ ਟਰੱਕ ਦੀ ਲਪੇਟ 'ਚ ਆ ਜਾਣ ਨਾਲ ਮੋਹਿਤ ਦੀ ਮੌਤ ਹੋ ਗਈ। ਮ੍ਰਿਤਕ ਬੱਚਾ ਪੰਜਵੀਂ ਜਮਾਤ ਦਾ ਵਿਦਿਆਰਥੀ ਸੀ। ਟਰੱਕ ਚਾਲਕ ਮੌਕੇ ਤੋਂ ਗੱਡੀ ਸਮੇਤ ਫਰਾਰ ਹੋ ਗਿਆ। ਪੁਲਸ ਨੂੰ ਲੋਕਾਂ ਨੇ ਸੂਚਿਤ ਕੀਤਾ ਜਿਸ 'ਤੇ ਸਥਾਨਕ ਪੁਲਸ ਨੇ ਥਾਣਾ ਮਾਹਿਲਪੁਰ ਦੀ ਪੁਲਸ ਨੂੰ ਸੂਚਿਤ ਕੀਤਾ ਅਤੇ ਮਾਹਿਲਪੁਰ ਵਿਖੇ ਉਕਤ ਟਰੱਕ ਨੂੰ ਰੋਕ ਲਿਆ ਗਿਆ। ਟਰੱਕ ਚਾਲਕ ਦੀ ਪਛਾਣ ਨਿਰਮਲ ਸਿੰਘ ਪੁੱਤਰ ਸੁਰਜਣ ਸਿੰਘ ਵਾਸੀ ਗੋਬਿੰਦ ਨਗਰ ਪਠਾਨਕੋਟ ਵਜੋਂ ਹੋਈ ਹੈ। ਟਰੱਕ ਗੜ੍ਹਸ਼ੰਕਰ ਤੋਂ ਪਠਾਨਕੋਟ ਵੱਲ ਜਾ ਰਿਹਾ ਸੀ। ਬੱਚੇ ਦੀ ਮੌਤ ਹੋ ਜਾਣ ਨਾਲ ਪਿੰਡ ਡਾਨਸੀਵਾਲ 'ਚ ਮਾਤਮ ਛਾ ਗਿਆ।


Related News