ਆਰ.ਕੇ.ਐੱਸ. ਇੰਟਰਨੈਸ਼ਨਲ ਪਬਲਿਕ ਸਕੂਲ ਜਨੇਰ (ਮੋਗਾ) ਨੇ ਭੇਜਿਆ ‘ਰਾਹਤ ਸਮੱਗਰੀ ਦਾ 638ਵਾਂ ਟਰੱਕ’

Saturday, Dec 25, 2021 - 12:29 AM (IST)

ਆਰ.ਕੇ.ਐੱਸ. ਇੰਟਰਨੈਸ਼ਨਲ ਪਬਲਿਕ ਸਕੂਲ ਜਨੇਰ (ਮੋਗਾ) ਨੇ ਭੇਜਿਆ ‘ਰਾਹਤ ਸਮੱਗਰੀ ਦਾ 638ਵਾਂ ਟਰੱਕ’

ਜਲੰਧਰ (ਵਰਿੰਦਰ ਸ਼ਰਮਾ) - ਸਰਹੱਦੀ ਖੇਤਰਾਂ ਦੇ ਅੱਤਵਾਦ ਪੀਡ਼ਤਾਂ ਦੀ ਸਹਾਇਤਾ ਲਈ ਮੁਹਿੰਮ ਜਾਰੀ ਹੈ। ਬੀਤੇ ਦਿਨ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ 638ਵਾਂ ਟਰੱਕ ਰਵਾਨਾ ਕੀਤਾ, ਜੋ ਕਿ ਆਰ. ਕੇ. ਐੱਸ. ਇੰਟਰਨੈਸ਼ਨਲ ਪਬਲਿਕ ਸਕੂਲ ਜਨੇਰ (ਮੋਗਾ) ਦੇ ਸੰਜੀਵ ਸੂਦ ਅਤੇ ਰਾਜੀਵ ਸੂਦ ਵੱਲੋਂ ਭੇਟ ਕੀਤਾ ਗਿਆ ਸੀ, ਜਿਸ ’ਚ 300 ਪਰਿਵਾਰਾਂ ਲਈ ਰਾਸ਼ਨ ਸੀ। ਟਰੱਕ ਰਵਾਨਾ ਕਰਦੇ ਹੋਏ ਸ਼੍ਰੀ ਚੋਪੜਾ ਦੇ ਨਾਲ ਸੰਜੀਵ ਸੂਦ, ਕੇਸ਼ਵ ਨਰਾਇਣ ਗੁਪਤਾ, ਲਕਸ਼ਮਣ ਦਾਸ ਚੁੰਬਰ, ਇਕਬਾਲ ਸਿੰਘ ਅਰਨੇਜਾ, ਜੋਤੀ ਖੰਨਾ, ਮੀਨੂ ਸ਼ਰਮਾ, ਡਿੰਪਲ ਸੂਰੀ, ਅੰਜੂ ਲੂੰਬਾ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗਗੁਰੂ ਵਰਿੰਦਰ ਸ਼ਰਮਾ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News