'ਰਾਈਸ ਮਿੱਲ' ਪਿੱਛੇ ਰਿਸ਼ਤਿਆਂ 'ਚ ਪਈ ਫਿੱਕ, ਮਾਮੇ ਦੇ ਮੁੰਡਿਆਂ ਤੋਂ ਖ਼ਫ਼ਾ ਨੌਜਵਾਨ ਨੇ ਗਲ਼ ਲਾਈ ਮੌਤ

Wednesday, Oct 26, 2022 - 04:05 PM (IST)

'ਰਾਈਸ ਮਿੱਲ' ਪਿੱਛੇ ਰਿਸ਼ਤਿਆਂ 'ਚ ਪਈ ਫਿੱਕ, ਮਾਮੇ ਦੇ ਮੁੰਡਿਆਂ ਤੋਂ ਖ਼ਫ਼ਾ ਨੌਜਵਾਨ ਨੇ ਗਲ਼ ਲਾਈ ਮੌਤ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ) : ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਮੰਡੀ ਬਰੀਵਾਲਾ ਵਿਚ ਇਕ ਰਾਈਸ ਮਿਲਰ ਵੱਲੋਂ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਸੁਨੀਲ ਜਿੰਦਰ ਉਰਫ਼ ਸੰਨੀ ਵਜੋਂ ਹੋਈ ਹੈ ਅਤੇ ਉਹ ਬੀਤੇ ਸ਼ੁੱਕਰਵਾਰ ਤੋਂ ਲਾਪਤਾ ਸੀ। ਜਿਸ ਦੀ ਲਾਸ਼ ਸੋਮਵਾਰ ਨੂੰ ਰਾਜਸਥਾਨ ਨਹਿਰ 'ਚੋਂ ਬਰਾਮਦ ਹੋਈ ਹੈ। ਇਸ ਮਾਮਲੇ 'ਚ ਥਾਣਾ ਬਰੀਵਾਲਾ ਦੀ ਪੁਲਸ ਨੇ ਮ੍ਰਿਤਕ ਦੇ ਸਕੇ ਮਾਮੇ ਅਤੇ ਉਸ ਦੇ ਮੁੰਡਿਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਲਈ ਮਾਮਲਾ ਦਰਜ ਕੀਤਾ ਹੈ। ਫਿਲਹਾਲ ਕਥਿਤ ਮੁਲਜ਼ਮ ਪੁਲਸ ਦੀ ਗ੍ਰਿਫ਼ਤ 'ਚੋਂ ਬਾਹਰ ਹਨ।

ਇਹ ਵੀ ਪੜ੍ਹੋ- ਨਵਜੋਤ ਸਿੱਧੂ ਨੂੰ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਅਦਾਲਤ ਨੇ ਇਹ ਪਟੀਸ਼ਨ ਕੀਤੀ ਮਨਜ਼ੂਰ

ਇਸ ਸੰਬੰਧੀ ਗੱਲ ਕਰਦਿਆਂ ਮ੍ਰਿਤਕ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਪਿੰਡ ਵੜਿੰਗ ਸਥਿਤ 'ਸਟਾਰ ਰਾਈਸ ਮਿੱਲ' ਉਸਦੇ ਪੁੱਤ ਤੋਂ ਇਲਾਵਾ ਉਸ ਦੇ ਸਾਲੇ ਬੀਰਬਲ ਦਾਸ ਅਤੇ ਸਾਲੇ ਦੇ 2 ਮੁੰਡੇ ਵਿਵੇਕਸ਼ੀਲ ਬਾਂਸਲ ਅਤੇ ਵਿਕਾਸਦੀਪ ਦੀ ਕਾਫ਼ੀ ਲੰਮੇ ਸਮੇਂ ਤੋਂ ਸਾਂਝੇਦਾਰੀ 'ਚ ਕੰਮ ਕਰਦੇ ਸਨ ਪਰ ਪਿਛਲੇ ਕੁਝ ਸਮੇਂ ਤੋਂ ਬੀਰਬਲ, ਵਿਕਾਸਦੀਪ ਅਤੇ ਵਿਵੇਕਸ਼ੀਲ ਮਿੱਲ ਵਿੱਚੋਂ ਉਸ ਦੇ ਪੁੱਤ ਦਾ ਹਿੱਸਾ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਚਾਹੁੰਦੇ ਸਨ ਕਿ ਸੁਨੀਲ ਥੋੜ੍ਹੇ ਬਹੁਤੇ ਪੈਸੇ ਲੈ ਕੇ ਸ਼ੈਲਰ 'ਚੋਂ ਬਾਹਰ ਹੋ ਜਾਵੇ। ਉਨ੍ਹਾਂ ਦੱਸਿਆ ਕਿ ਬੀਤੇ ਸ਼ੁੱਕਰਵਾਰ ਸੁਨੀਲ ਨੇ ਘਰ ਫੋਨ ਕੀਤਾ ਅਤੇ ਰੋਂਦੇ ਹੋਏ ਕਿਹਾ ਕਿ ਮਾਮੇ ਅਤੇ ਉਸਦੇ ਮੁੰਡਿਆਂ ਨੇ ਉਸਨੂੰ ਸ਼ੈਲਰ 'ਤੇ ਬੁਲਾ ਕੇ ਪਿਸਤੌਲ ਦਿਖਾ ਕੇ ਧੱਕੇ ਨਾਲ ਖਾਲੀ ਕਾਗਜ਼ਾਂ 'ਤੇ ਦਸਤਖ਼ਤ ਕਰਵਾ ਲਏ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਤੇ ਕਿਸਾਨਾਂ 'ਚ ਫਸਿਆ ਪੇਚ, ਸੂਬਾ ਸਰਕਾਰ ਨੇ ਕਿਹਾ- ਪੂਰੀਆਂ ਕੀਤੀਆਂ ਸਭ ਮੰਗਾਂ

ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਕੁੱਟਮਾਰ ਵੀ ਕੀਤੀ ਅਤੇ ਉਸ ਦਾ ਪੂਰਾ ਹਿੱਸਾ ਦਿੱਤੇ ਬਿਨ੍ਹਾਂ ਹੀ ਸ਼ੈਲਰ 'ਚੋਂ ਬਾਹਰ ਕੱਢ ਦਿੱਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਧਮਕੀ ਦਿੰਦਿਆਂ ਇਹ ਵੀ ਕਿਹਾ ਕਿ ਉਹ ਖ਼ੁਦ ਹੀ ਮਰ ਜਾਵੇ ਨਹੀਂ ਤਾਂ ਉਹ ਸੁਨੀਲ ਨੂੰ ਮਾਰ ਉਸਨੂੰ ਮਾਰ ਦੇਣਗੇ।  ਸੁਨੀਲ ਦੇ ਪਿਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਸੁਨੀਲ ਨੂੰ ਵਾਪਸ ਆਉਣ ਲਈ ਕਿਹਾ ਪਰ ਉਹ ਵਾਪਸ ਨਾ ਪਰਤਿਆ। ਕਾਫ਼ੀ ਸਮਾਂ ਬੀਤ ਜਾਣ 'ਤੇ ਉਸ ਦੀ ਭਾਲ ਕੀਤੀ ਗਈ ਪਰ ਉਸ ਦੀ ਕੋਈ ਪਤਾ ਨਹੀਂ ਲੱਗਾ। ਅਗਲੇ ਦਿਨ ਸ਼ਾਮ ਉਸਦੀ ਕਾਰ ਪਿੰਡ ਵੜਿੰਗ ਨੇੜੇ ਰਾਜਸਥਾਨ ਨਹਿਰ ਕੋਲ ਖੜ੍ਹੀ ਮਿਲੀ। ਜਿਸ ਤੋਂ ਬਾਅਦ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਉਸ ਨੇ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਫਿਰ ਸੋਮਵਾਰ ਨੂੰ ਉਸਦੀ ਲਾਸ਼ ਪਿੰਡ ਭੁੱਲਰ ਦੇ ਨਜ਼ਦੀਕ ਸਥਿਤ ਪੁਲ ਦੇ ਕੋਲੋਂ ਮਿਲੀ। ਪੁਲਸ ਨੇ ਇਸ ਮਾਮਲੇ 'ਚ ਮ੍ਰਿਤਕ ਦੇ ਮਾਮੇ ਅਤੇ ਉਸਦੇ ਭਰਾਵਾਂ ਖ਼ਿਲਾਫ਼ ਮਾਮਲੇ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News