ਕੇਂਦਰ ਤੇ ਸੂਬਾ ਸਰਕਾਰ ਵਿਰੁੱਧ ਇਨਕਲਾਬੀ ਜਥੇਬੰਦੀਆਂ ਨੇ ਕੱਢੀ ਭੜਾਸ

Thursday, Oct 26, 2017 - 04:38 AM (IST)

ਕੇਂਦਰ ਤੇ ਸੂਬਾ ਸਰਕਾਰ ਵਿਰੁੱਧ ਇਨਕਲਾਬੀ ਜਥੇਬੰਦੀਆਂ ਨੇ ਕੱਢੀ ਭੜਾਸ

ਅਜਨਾਲਾ,   (ਬਾਠ)-   ਪੰਜਾਬ ਸੂਬੇ ਦੀ ਕੈਪਟਨ ਸਰਕਾਰ ਨੂੰ ਗਰੀਬਾਂ ਨੂੰ 10-10 ਮਰਲੇ ਦੇ ਪਲਾਟ ਦੇਣ, ਘਰ ਬਣਾਉਣ ਲਈ 5-5 ਲੱਖ ਰੁਪਏ ਗ੍ਰਾਂਟ, ਪੈਨਸ਼ਨ 3 ਹਜ਼ਾਰ ਰੁਪਏ ਪ੍ਰਤੀ ਮਹੀਨਾ, ਸ਼ਗਨ ਸਕੀਮ 51 ਹਜ਼ਾਰ ਰੁਪਏ ਦੇਣ ਆਦਿ ਚੋਣ ਵਾਅਦਿਆਂ ਤੋਂ ਭਗੌੜੀ ਕਰਾਰ ਦੇ ਕੇ ਅੱਜ ਇਥੇ ਮਜ਼ਦੂਰਾਂ ਦੀ ਇਨਕਲਾਬੀ ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਸੱਦੇ 'ਤੇ ਦਲਿਤਾਂ ਤੇ ਹੋਰ ਗਰੀਬਾਂ 'ਤੇ ਹੋਰ ਰਹੇ ਅੱਤਿਆਚਾਰਾਂ ਨੂੰ ਰੁਕਵਾਉਣ ਅਤੇ ਦਿਹਾਤੀ ਮਜ਼ਦੂਰਾਂ ਦੀਆਂ ਹੋਰ ਅਤਿ-ਜ਼ਰੂਰੀ ਮੰਗਾਂ ਦੀ ਪ੍ਰਾਪਤੀ ਲਈ ਸੈਂਕੜੇ ਮਜ਼ਦੂਰਾਂ ਤੇ ਔਰਤਾਂ ਨੇ ਜਥੇਬੰਦੀ ਦੇ ਆਗੂਆਂ ਸੁਖਦੇਵ ਸਿੰਘ ਬਰੀਕੀ, ਪੰਚ ਜੋਗਿੰਦਰ ਸਿੰਘ ਟਪਿਆਲਾ, ਮਨਜੀਤ ਕੌਰ ਭੂਰੇਗਿੱਲ, ਸਰਪੰਚ ਜਗਤਾਰ ਸਿੰਘ ਟਪਿਆਲਾ, ਬੀਬੀ ਜਸਬੀਰ ਕੌਰ ਜਸਰਾਊਰ ਤੇ ਕਰਨੈਲ ਸਿੰਘ ਭਿੰਡੀ ਸੈਦਾਂ ਦੀ ਸਾਂਝੀ ਅਗਵਾਈ 'ਚ ਐੱਸ. ਡੀ. ਐੱਮ. ਅਜਨਾਲਾ ਦੇ ਦਫਤਰ ਸਾਹਮਣੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਭਰਾਤਰੀ ਜਥੇਬੰਦੀ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਪੰਜਾਬ ਸਮੇਤ ਪੂਰੇ ਦੇਸ਼ 'ਚ ਇਕ ਗਿਣੀ-ਮਿਥੀ ਸਾਜ਼ਿਸ਼ ਤਹਿਤ ਮੋਦੀ ਸਰਕਾਰ ਦੀ ਉੱਚ ਜਾਤੀ ਦੀ ਹੰਕਾਰਵਾਦੀ ਨੀਤੀ ਨਾਲ ਪਹਿਲਾਂ ਨਾਲੋਂ ਵੀ ਦਲਿਤਾਂ, ਗਰੀਬਾਂ, ਔਰਤਾਂ ਤੇ ਘੱਟ ਗਿਣਤੀਆਂ 'ਤੇ ਅੱਤਿਆਚਾਰ ਵੱਧ ਗਏ ਹਨ ਅਤੇ ਮੋਦੀ ਸਰਕਾਰ ਨੇ ਸਾਢੇ 3 ਸਾਲਾਂ 'ਚ ਗਰੀਬਾਂ, ਮਜ਼ਦੂਰਾਂ ਨਾਲ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ।
ਰੋਸ ਧਰਨਾ ਉਦੋਂ ਖਤਮ ਹੋਇਆ ਜਦੋਂ ਐੱਸ. ਡੀ. ਐੱਮ. ਅਜਨਾਲਾ ਡਾ. ਰਜਤ ਓਬਰਾਏ ਨੇ ਧਰਨਾ ਸਥਾਨ 'ਤੇ ਪੁੱਜ ਕੇ ਧਰਨਾਕਾਰੀਆਂ ਕੋਲੋਂ ਮੰਗ ਪੱਤਰ ਹਾਸਲ ਕਰ ਕੇ ਮੰਗਾਂ ਪ੍ਰਵਾਨ ਕਰਨ ਭਰੋਸਾ ਦਿੱਤਾ। ਇਸ ਮੌਕੇ ਲਾਭ ਸਿੰਘ ਕੋਹਾਲੀ, ਲਖਵਿੰਦਰ ਸਿੰਘ ਭੁੱਲਰ, ਸਾਹਿਬ ਸਿੰਘ ਠੱਠੀ, ਰਜਿੰਦਰ ਸਿੰਘ ਭਲਾ ਪਿੰਡ, ਪੰਚ ਜੋਗਿੰਦਰ ਸਿੰਘ ਟਪਿਆਲਾ, ਮਨਜੀਤ ਕੌਰ ਭੂਰੇਗਿੱਲ, ਕਰਨੈਲ ਸਿੰਘ ਭਿੰਡੀ ਸੈਦਾਂ, ਕੁਲਵੰਤ ਸਿੰਘ ਮੱਲੂਨੰਗਲ, ਵਿਰਸਾ ਸਿੰਘ ਟਪਿਆਲਾ, ਸੰਤੋਖ ਸਿੰਘ ਭੱਟੀ, ਪ੍ਰੀਤਮ ਸਿੰਘ ਟਿਨਾਣਾ, ਸਵਰਨ ਸਿੰਘ, ਜਗੀਰ ਸਿੰਘ ਤੇੜਾ ਰਾਜਪੂਤਾਂ, ਅਮਰੀਕ ਸਿੰਘ ਕੋਟਲੀ ਸੱਕਿਆਂਵਾਲੀ ਆਦਿ ਆਗੂ ਤੇ ਵਰਕਰ ਹਾਜ਼ਰ ਸਨ।


Related News