ਗਣਤੰਤਰ ਦਿਹਾੜੇ 'ਤੇ ਅਟਾਰੀ ਬਾਰਡਰ ਦੀ ਪਰੇਡ ਨਹੀਂ ਦੇਖ ਸਕਣਗੇ ਦਰਸ਼ਕ, ਜਾਣੋ ਕਾਰਨ
Monday, Jan 25, 2021 - 09:07 AM (IST)
ਅੰਮ੍ਰਿਤਸਰ (ਨੀਰਜ) : ਗਣਤੰਤਰ ਦਿਹਾੜੇ ਮੌਕੇ ਅਟਾਰੀ ਬਾਰਡਰ ’ਤੇ ਹੋਣ ਵਾਲੀ ਪਰੇਡ ਦਰਸ਼ਕ ਨਹੀਂ ਵੇਖ ਸਕਣਗੇ ਕਿਉਂਕਿ ਕੋਵਿਡ-19 ਮਹਾਮਾਰੀ ਕਾਰਣ ਅਜੇ ਤੱਕ ਰਿਟਰੀਟ ਸੈਰੇਮਨੀ ਵਾਲੀ ਥਾਂ ’ਤੇ ਟੂਰਿਸਟ ਐਂਟਰੀ ਸ਼ੁਰੂ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਉਸਾਰੀ ਕਾਮਿਆਂ ਦੀਆਂ ਧੀਆਂ ਦੇ ਵਿਆਹ ਲਈ 'ਕੈਪਟਨ' ਦਾ ਵੱਡਾ ਐਲਾਨ, ਸ਼ਗਨ ਸਕੀਮ 'ਚ ਕੀਤਾ ਵਾਧਾ
ਹਾਲਾਂਕਿ ਪਾਕਿਸਤਾਨੀ ਖੇਮਿਆਂ ’ਚ ਟੂਰਿਸਟ ਐਂਟਰੀ ਪਿਛਲੇ ਤਿੰਨ ਮਹੀਨਿਆਂ ਤੋਂ ਸ਼ੁਰੂ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਅਟਾਰੀ ਬਾਰਡਰ ’ਤੇ ਬੀ. ਐੱਸ. ਐੱਫ਼. ਅਤੇ ਪਾਕਿਸਤਾਨ ਰੇਂਜਰਸ ’ਚ ਹੋਣ ਵਾਲੀ ਪਰੇਡ ਦੇਖਣ ਲਈ ਹਜ਼ਾਰਾਂ ਦੀ ਗਿਣਤੀ ’ਚ ਦੇਸ਼-ਵਿਦੇਸ਼ ਤੋਂ ਸੈਲਾਨੀ ਆਉਂਦੇ ਹਨ।
ਕੋਰੋਨਾ ਮਹਾਮਾਰੀ ਕਾਰਣ ਪਿਛਲੇ ਕਈ ਮਹੀਨਿਆਂ ਤੋਂ ਰਿਟਰੀਟ ਸੈਰੇਮਨੀ ਵਾਲੀ ਥਾਂ ’ਤੇ ਟੂਰਿਸਟ ਐਂਟਰੀ ਬੰਦ ਹੈ, ਜਿਸ ਨਾਲ ਅੰਮ੍ਰਿਤਸਰ ਘੁੰਮਣ ਆਉਣ ਵਾਲੇ ਦਰਸ਼ਕਾਂ ਨੂੰ ਨਿਰਾਸ਼ ਹੋ ਕੇ ਮੁੜਨਾ ਪੈਂਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ