10ਵੀਂ ਦਾ ਰਿਜ਼ਲਟ 76.49 ਫੀਸਦੀ ਸੀ, PSEB ਨੇ ਵਾਹਵਾਹੀ ਲਈ 85.56 ਫੀਸਦੀ ਕਰ ਦਿੱਤਾ

07/23/2019 11:08:34 AM

ਪਟਿਆਲਾ—ਪੰਜਾਬ ਐੱਡ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਐੱਚ.ਸੀ. ਅਰੋੜਾ ਨੇ 10ਵੀਂ ਕਲਾਸ ਦੇ ਰਿਜ਼ਲਟ ਨੂੰ ਮਾਡਰੇਸ਼ਨ ਕਰਨ ਨੂੰ ਲੈ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਕਟਿਹਰੇ 'ਚ ਖੜ੍ਹਾ ਕਰ ਦਿੱਤਾ ਹੈ। ਅਰੋੜਾ ਨੇ ਕਿਹਾ ਕਿ ਆਰ.ਟੀ.ਆਈ. 'ਚ ਮੰਗੀ ਜਾਣਕਾਰੀ 'ਚ ਖੁਲਾਸਾ ਹੋਇਆ ਹੈ ਕਿ ਬੋਰਡ ਨੇ ਮਾਡਰੇਸ਼ਨ ਦੇ ਤਹਿਤ ਸੈਸ਼ਨ 2018 'ਚ 10ਵੀਂ ਦੀ ਪਾਸ ਫੀਸਦੀ 46.29 ਤੋਂ ਵਧਾ ਕੇ 62.10 ਫੀਸਦੀ ਅਤੇ 2019 ਦੀ ਪਾਸ ਫੀਸਦੀ 76.49 ਤੋਂ ਵਧਾ ਕੇ 85.56 ਕੀਤੀ ਹੈ। ਅਰੋੜਾ ਦੇ ਮੁਤਾਬਕ ਸਿਰਫ ਆਪਣੀ ਵਾਹਵਾਹੀ ਦੇ ਲਈ ਬੋਰਡ ਨੇ ਫੇਲ ਬੱਚਿਆਂ ਨੂੰ ਵੀ ਪਾਸ ਕਰਕੇ ਰਿਜ਼ਲਟ ਦਾ ਫੀਸਦੀ ਵਧਾਇਆ ਹੈ, ਜਦਕਿ ਸੈਸ਼ਨ 2019 'ਚ ਰਿਜ਼ਲਟ ਤਾਂ ਪਹਿਲਾਂ ਤੋਂ 76.49 ਫੀਸਦੀ ਆਇਆ ਸੀ ਤਾਂ ਮਾਡਰੇਸ਼ਨ ਕਰਨ ਦੀ ਕੀ ਲੋੜ ਸੀ।

ਸਿੱਖਿਆ ਬੋਰਡ ਚੇਅਰਮੈਨ ਅਤੇ ਪ੍ਰੀਖਿਆ ਕੰਟਰੋਲਰ ਨੇ ਇਕ ਦੂਜੇ 'ਤੇ ਪੱਲਾ ਝਾੜਿਆ
ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ, ਇਸ ਮਾਮਲੇ 'ਚ ਅਧਿਕਾਰਤ ਵਿਅਕਤੀ ਪ੍ਰੀਖਿਆ ਕੰਟਰੋਲਰ ਹਨ, ਉਨ੍ਹਾਂ ਨਾਲ ਗੱਲ ਕਰੇ। ਉਹ ਹੀ ਦੱਸ ਸਕਦੇ ਹਨ। ਜਦੋਂ ਇਸ ਸਬੰਧੀ ਪ੍ਰੀਖਿਆ ਕੰਟਰੋਲਰ ਐੱਸ.ਕੇ ਸਰੋਆ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਹ ਕਿਹਾ, ਬੋਰਡ ਦੇ ਅਧਿਕਾਰਤ ਵਿਅਕਤੀ ਚੇਅਰਮੈਨ ਹਨ। ਉਨ੍ਹਾਂ ਨਾਲ ਗੱਲ ਕਰਨ। ਅਸੀਂ ਇਸ ਸਬੰਧੀ ਕੁਝ ਨਹੀਂ ਕਹਿ ਸਕਦੇ।

ਮਾਡਰੇਸ਼ਨ ਪਾਲਿਸੀ: ਜਿਸ ਦੀ ਵਰਤੋਂ ਕਰਕੇ ਰਿਜ਼ਲਟ ਵਧਾਇਆ
ਐਡਵੋਕੇਟ ਐੱਚ.ਸੀ. ਅਰੋੜਾ ਨੇ ਕਿਹਾ ਕਿ 2 ਸਾਲ ਪਹਿਲਾਂ ਮਾਡਰੇਸ਼ਨ ਸਬੰਧੀ ਦਿੱਲੀ 'ਚ ਮੀਟਿੰਗ ਹੋਈ ਸੀ। ਇਸ 'ਚ ਸਿੱਖਿਆ ਮੰਤਰੀ ਨੇ ਮਾਡਰੇਸ਼ਨ ਨੂੰ ਬੰਦ ਕਰਨ ਨੂੰ ਕਿਹਾ ਸੀ, ਪਰ ਬੋਰਡ ਦਾ ਤਰਕ ਸੀ ਕਿ ਮਾਡਰੇਸ਼ਨ ਨੂੰ ਬੰਦ ਤਾਂ ਨਹੀਂ ਕੀਤਾ ਜਾ ਸਕਦਾ, ਪਰ ਜਦੋਂ ਪਾਸ ਫੀਸਦੀ ਬਹੁਤ ਹੀ ਜ਼ਿਆਦਾ ਘੱਟ ਹੋਵੇਗੀ ਤਾਂ ਇਸ ਦੀ ਵਰਤੋਂ ਕੀਤੀ ਜਾਵੇਗੀ। ਅਰੋੜਾ ਦੇ ਮੁਤਾਬਕ ਸੈਸ਼ਨ 2019 'ਚ ਰਿਜ਼ਲਟ ਤਾਂ ਪਹਿਲਾਂ ਤੋਂ 76.49 ਫੀਸਦੀ ਆਇਆ ਸੀ ਤਾਂ ਮਾਡਰੇਸ਼ਨ ਕਰਨ ਦੀ ਕੀ ਲੋੜ ਸੀ। ਸਿੱਖਿਆ ਬੋਰਡ ਨੇ ਆਪਣੀ ਵਾਹ-ਵਾਹੀ ਕਮਾਉਣ ਦੇ ਲਈ ਨਾਲਾਇਕ ਬੱਚਿਆਂ ਨੂੰ ਪਾਸ ਕੀਤਾ, ਤਾਂਕਿ ਬੋਰਡ ਦੇ ਚੇਅਰਮੈਨ ਕਹਿ ਸਕਣ ਕਿ ਸਾਡੀ ਐਜੂਕੇਸ਼ਨ ਸਟੈਂਡਰ ਵਧੀਆ ਹੋ ਗਿਆ ਅਤੇ ਲੋਕਾਂ 'ਚ ਬੋਰਡ ਦੇ ਪ੍ਰਤੀ ਵਧੀਆ ਸੰਦੇਸ਼ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਇਕ ਤਰੀਕੇ ਨਾਲ ਵਿਦਿਆਰਥੀ ਅਤੇ ਲੋਕਾਂ ਨੂੰ ਗੁੰਮਰਾਹ ਕਰਨਾ ਹੈ। ਬੋਰਡ ਨੇ ਮਨਮਰੜੀ ਨਾਲ ਹੀ ਪਾਸ ਫੀਸਦੀ 'ਚ ਵਾਧਾ ਕਰ ਦਿੱਤੀ, ਜੋ ਕਿ ਗਲਤ ਹੈ। ਉਨ੍ਹਾਂ ਨੇ ਕਿਹਾ ਕਿ ਬੋਰਡ ਦੀ ਇਸ ਮਨਮਰਜ਼ੀ ਦੇ ਖਿਲਾਫ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ।


Shyna

Content Editor

Related News