ਪੁਰਾਣੀ ਰੰਜਿਸ਼ ਕਾਰਨ ਵਿਅਕਤੀਆਂ ਨੇ ਰੈਸਟੋਰੈਂਟ ''ਤੇ ਕੀਤਾ ਹਮਲਾ

Sunday, Oct 20, 2019 - 06:13 PM (IST)

ਪੁਰਾਣੀ ਰੰਜਿਸ਼ ਕਾਰਨ ਵਿਅਕਤੀਆਂ ਨੇ ਰੈਸਟੋਰੈਂਟ ''ਤੇ ਕੀਤਾ ਹਮਲਾ

ਜਲੰਧਰ/ਭੁਲੱਥ (ਸੋਨੂੰ)— ਪੁਰਾਣੀ ਰੰਜਿਸ਼ ਦੇ ਚਲਦਿਆਂ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਡਾਇਮੰਡ ਰੈਸਟੋਰੈਂਟ 'ਤੇ ਹਮਲਾ ਕਰਕੇ ਲੁਟਖੋਹ ਕਰ ਦਿੱਤੀ ਗਈ ਸੀ। ਜਾਣਕਾਰੀ ਦਿੰਦੇ ਹੋਏ ਹੋਟਲ ਮਾਲਕ ਤੇਜਪਾਲ ਸਿੰਘ ਵਾਸੀ ਪਿੰਡ ਭਟਨੂਰਾ ਖੁਰਦ ਨੇ ਦੱਸਿਆ ਕਿ ਉਹ ਰੈਸਟੋਰੈਂਟ ਦੀ ਛੱਤ 'ਤੇ ਕੰਮ ਕਰ ਰਹੇ ਸਨ ਕਿ ਇਸੇ ਦੌਰਾਨ ਭੰਨਤੋੜ ਦੀਆਂ ਆਵਾਜ਼ਾਂ ਆਉਣ ਲੱਗ ਗਈਆਂ। ਰਾਤ 9 ਵਜੇ ਕਰੀਬ ਜਸਵੰਤ ਸਿੰਘ 10 ਤੋਂ 12 ਅਣਪਛਾਤੇ ਵਿਅਕਤੀ ਤੇਜ਼ਧਾਰ ਹਥਿਆਰਾਂ ਦੇ ਨਾਲ ਉਨ੍ਹਾਂ ਦੇ ਰੈਸਟੋਰੈਂਟ 'ਚ ਦਾਖਲ ਹੋਏ, ਜਿੱਥੇ ਉਨ੍ਹਾਂ ਦੀ ਪਤਨੀ ਮਨਦੀਪ ਕੌਰ ਅਤੇ ਉਨ੍ਹਾਂ ਦੇ ਕਰਮਚਾਰੀ ਮੌਜੂਦ ਸਨ।

PunjabKesari

ਵਿਅਕਤੀਆਂ ਵੱਲੋਂ ਰੈਸਟੋਰੈਂਟ ਦੀ ਭੰਨਤੋੜ ਕੀਤੀ ਗਈ ਅਤੇ ਉਨ੍ਹਾਂ ਦੀ ਪਤਨੀ ਮਨਪ੍ਰੀਤ ਕੌਰ ਜੋ ਗਰਭਵਤੀ ਸੀ, ਉਸ ਨਾਲ ਵੀ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ। ਪੀੜਤ ਔਰਤ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ 'ਚ ਕੰਮ ਕਰਨ ਵਾਲੇ ਵਿਅਕਤੀ ਕੁਲਵਿੰਦਰ ਸਿੰਘ ਨੂੰ ਵੀ ਜ਼ਖਮੀ ਕਰ ਦਿੱਤਾ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਤੇਜਪਾਲ ਨੇ ਕਿਹਾ ਕਿ ਭੁਲੱਥ ਪੁਲਸ ਤਕਰੀਬਨ 4-5 ਦਿਨ ਬੀਤਣ ਦੇ ਬਾਵਜੂਦ ਵੀ ਇਸ ਮਾਮਲੇ 'ਚ ਕਾਰਵਾਈ ਨਹੀਂ ਕੀਤੀ ਗਈ ਹੈ। ਭੁਲੱਥ ਪੁਲਸ ਦੇ ਐੱਸ. ਐੱਚ. ਓ. ਕਰਨੈਲ ਸਿੰਘ ਨੇ ਕਿਹਾ ਕਿ ਦੇ ਵਿਅਕਤੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

PunjabKesari

PunjabKesari


author

shivani attri

Content Editor

Related News