ਰਾਜੀਨਾਮਾ ਕਰਵਾਉਣ ਆਈਆਂ 2 ਧਿਰਾਂ ਥਾਣੇ ਅੰਦਰ ਭੀੜੀਆਂ, ਦੇਖੋ ਵੀਡੀਓ
Monday, Nov 25, 2019 - 10:40 AM (IST)

ਅੰਮਿ੍ਤਸਰ (ਸੁਮਿਤ) - ਅੰਮਿ੍ਤਸਰ ਦੇ ਹਲਕਾ ਮਜੀਠਾ ’ਚ ਪੈਂਦੇ ਥਾਣੇ ਦੀ ਚੌਕੀ ਉਦੋਕੇ ਦਾ ਮਾਹੌਲ ਉਸ ਸਮੇਂ ਗਰਮਾ ਗਿਆ, ਜਦੋਂ ਰਾਜੀਨਾਮਾ ਕਰਵਾਉਣ ਆਈਆਂ 2 ਧਿਰਾਂ ਵਿਚਕਾਰ ਝਗੜਾ ਹੋ ਗਿਆ। ਚੌਕੀ ’ਚ ਹੋਏ ਲੜਾਈ-ਝਗੜੇ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਝਗੜੇ ਕਾਰਨ ਦੋਵੇਂ ਧਿਰਾਂ ਦੇ ਲੋਕ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ, ਜਿਨ੍ਹਾ ਨੂੰ ਪੁਲਸ ਨੇ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਹੈ। ਦੱਸ ਦੇਈਏ ਕਿ ਵਾਇਰਲ ਹੋ ਰਹੀ ਵੀਡੀਓ ’ਚ ਸਾਫ ਤੌਰ ’ਤੇ ਦਿਖਾਈ ਦੇ ਰਿਹਾ ਹੈ ਕਿ ਦੋਵੇਂ ਧਿਰਾਂ ਦੀ ਇਸ ਲੜਾਈ ਦੌਰਾਨ ਪੁਲਸ ਕਿਨ੍ਹੀ ਬੇਬਸ ਨਜ਼ਰ ਆ ਰਹੀ ਹੈ। ਪੁਲਸ ਉਕਤ ਲੋਕਾਂ ਨੂੰ ਲੜਾਈ-ਝਗੜਾ ਕਰਨ ਤੋਂ ਰੋਕ ਰਹੀ ਸੀ, ਜਿਸ ਦੇ ਬਾਵਜੂਦ ਉਕਤ ਲੋਕ ਕਿਸੇ ਦੀ ਸੁਣ ਨਹੀਂ ਸੀ ਰਹੇ।