1 ਰੁਪਏ ਦਾ ਨਵਾਂ ਨੋਟ 10 ''ਚ ਅਤੇ 10 ਵਾਲਾ 20 ਰੁਪਏ ''ਚ ਹੋ ਰਿਹਾ ਬਲੈਕ

Saturday, Feb 03, 2018 - 06:38 AM (IST)

1 ਰੁਪਏ ਦਾ ਨਵਾਂ ਨੋਟ 10 ''ਚ ਅਤੇ 10 ਵਾਲਾ 20 ਰੁਪਏ ''ਚ ਹੋ ਰਿਹਾ ਬਲੈਕ

ਨਵੀਂ ਕਰੰਸੀ ਦਾ ਕਾਲਾ ਕਾਰੋਬਾਰ 
ਲੁਧਿਆਣਾ (ਖੁਰਾਣਾ)-ਭਾਰਤੀ ਰਿਜ਼ਰਵ ਬੈਂਕ ਵਲੋਂ ਬੀਤੇ ਸਮੇਂ ਦੌਰਾਨ ਜਾਰੀ ਕੀਤੀ ਗਈ ਨਵੀਂ ਕਰੰਸੀ 1, 2, 5 ਅਤੇ 10 ਰੁਪਏ ਦੇ ਨਵੇਂ ਨੋਟ ਕਾਲਾਬਾਜ਼ਾਰੀਆਂ ਲਈ ਵਰਦਾਨ ਸਿੱਧ ਹੋਣ ਲੱਗੀ ਹੈ। ਕੁੱਝ ਮੁਨਾਫਾਖੋਰ ਨਵੀਂ ਕਰੰਸੀ 'ਚ 1 ਰੁਪਏ ਦਾ ਨੋਟ 10 ਅਤੇ 10 ਰੁਪਏ ਦੇ ਨੋਟ ਨੂੰ 20 ਰੁਪਏ ਵਿਚ ਬਲੈਕ ਕਰ ਕੇ ਖੂਬ ਮੁਨਾਫਾ ਕਮਾ ਰਹੇ ਹਨ। ਨਾਲ ਹੀ ਇਹ ਮੁਨਾਫਾਖੋਰ 2 ਅਤੇ 5 ਰੁਪਏ ਦੇ ਨੋਟਾਂ ਦੀ ਕੀਮਤ ਆਨ ਡਿਮਾਂਡ ਤੈਅ ਕਰ ਕੇ ਨੋਟ ਰੱਖਣ ਦੇ ਸ਼ੌਕੀਨਾਂ ਦੀ ਖੱਲ ਉਧੇੜ ਰਹੇ ਹਨ। ਅਸਲ ਵਿਚ ਨਵੇਂ ਨੋਟਾਂ ਦੀ ਕਰੰਸੀ ਦਾ ਉਕਤ ਗੋਰਖਧੰਦਾ ਦੇਸ਼ ਦੀ ਰਾਜਧਾਨੀ ਦਿੱਲੀ ਦੇ ਪ੍ਰਮੁੱਖ ਬਾਜ਼ਾਰਾਂ ਤੋਂ ਚੱਲ ਕੇ ਇਕ ਵੱਡੇ ਨੈੱਟਵਰਕ ਵਜੋਂ ਮਹਾਨਗਰ ਦੀਆਂ ਦਰਜਨਾਂ ਮਾਰਕੀਟਾਂ ਵਿਚ ਪੈਸ ਪਸਾਰ ਚੁੱਕਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਪੂਰੇ ਘਟਨਾਚੱਕਰ ਸਬੰਧੀ ਲੀਡ ਬੈਂਕ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਤੱਕ ਵੀ ਪੂਰੀ ਤਰ੍ਹਾਂ ਅਣਜਾਣ ਹਨ।
ਰੋਜ਼ਾਨਾ ਬਦਲਦੀ ਹੈ ਕੀਮਤ
ਜਾਣਕਾਰੀ ਮੁਤਾਬਕ 2 ਤੋਂ 5 ਰੁਪਏ ਦੇ ਨਵੇਂ ਨੋਟ ਦੀ ਕੀਮਤ ਰੋਜ਼ਾਨਾ ਬਦਲਣ ਕਾਰਨ ਕੋਈ ਵੀ ਮੁਨਾਫਾਖੋਰ ਦੁਕਾਨਦਾਰ ਉਕਤ ਕਰੰਸੀ ਦੀ ਪੱਕੀ ਕੀਮਤ ਜਾਂ ਫਿਰ ਪੇਸ਼ਗੀ ਲੈ ਕੇ ਗਾਹਕ ਨੂੰ ਨੋਟਾਂ ਦੀ ਸਪਲਾਈ ਦੇਣ ਦੀ ਹਾਮੀ ਨਹੀਂ ਭਰਦਾ, ਕਿਉਂਕਿ ਨਵੀਂ ਕਰੰਸੀ ਦੀ ਕੀਮਤ ਦਿੱਲੀ ਦੇ ਬਾਜ਼ਾਰਾਂ ਵਿਚ ਸੱਟੇ ਦੇ ਬਰਾਬਰ ਤੈਅ ਹੁੰਦੀ ਹੈ, ਜੋ ਕਿ ਬੈਂਕਾਂ ਤੋਂ ਮਾਰਕੀਟ 'ਚ ਡਲਿਵਰੀ ਘੱਟ ਜਾਂ ਵੱਧ ਹੋਣ ਕਾਰਨ ਇਕ ਹੀ ਕੀਮਤ 'ਤੇ ਟਿਕੀ ਨਹੀਂ ਰਹਿੰਦੀ।
ਕਿਵੇਂ ਹੁੰਦੀ ਹੈ ਸਪਲਾਈ
ਸੂਤਰਾ ਦੇ ਮੁਤਾਬਕ ਨਵੀਂ ਕਰੰਸੀ ਦਾ ਕਾਲਾ ਕਾਰੋਬਾਰ ਕਰਨ ਵਾਲੇ ਮੁਨਾਫਾਖੋਰ ਦਿੱਲੀ ਵਿਚ ਸਰਗਰਮ ਕਾਰੋਬਾਰੀਆਂ ਨਾਲ ਸੰਪਰਕ ਬਣਾ ਕੇ ਲੁਧਿਆਣਾ ਸਮੇਤ ਕਈ ਹੋਰਨਾਂ ਰਾਜਾਂ ਦੇ ਸ਼ਹਿਰਾਂ ਵਿਚ ਕਰੰਸੀ ਸਪਲਾਈ ਕਰ ਰਹੇ ਹਨ, ਜੋ ਕਿ ਨੋਟਾਂ ਦੀ ਮੰਗ ਦੇ ਮੁਤਾਬਕ ਦਿੱਲੀ ਤੱਕ ਦਾ ਸਫਰ ਟਰੇਨ ਅਤੇ ਬੱਸ ਰਾਹੀਂ ਕਰ ਕੇ ਰਾਤੋ-ਰਾਤ ਕਾਰੋਬਾਰੀਆਂ ਦੇ ਟਿਕਾਣਿਆਂ 'ਤੇ ਜਾ ਕੇ ਕਰੰਸੀ ਲੈ ਕੇ ਵਾਪਸ ਪਰਤ ਆਉਂਦੇ ਹਨ ਅਤੇ ਫਿਰ ਖਰੀਦਦਾਰਾਂ ਤੋਂ ਮੂੰਹ ਮੰਗੀ ਕੀਮਤ ਵਸੂਲਦੇ ਹਨ।
ਨੌਜਵਾਨ ਵਰਗ 'ਚ ਜ਼ਿਆਦਾ ਕ੍ਰੇਜ਼
ਨਵੇਂ ਨੋਟ ਨੂੰ ਬਲੈਕ 'ਚ ਖਰੀਦਣ ਦਾ ਸਭ ਤੋਂ ਜ਼ਿਆਦਾ ਕ੍ਰੇਜ਼ ਨੌਜਵਾਨ ਵਰਗ ਵਿਚ ਹੈ, ਜੋ ਕਿ ਨਵੀਂ ਕਰੰਸੀ ਦੇ ਨਾਲ ਆਪਣੀ ਸੈਲਫੀ ਖਿੱਚ ਕੇ ਸੋਸ਼ਲ ਮੀਡੀਆ 'ਤੇ ਪਾ ਕੇ ਵਾਹ-ਵਾਹੀ ਬਟੋਰਨ ਦੇ ਚੱਕਰ ਵਿਚ ਕਈ ਗੁਣਾ ਜ਼ਿਆਦਾ ਕੀਮਤ ਅਦਾ ਕਰ ਰਹੇ ਹਨ। ਅਜਿਹੇ ਨੌਜਵਾਨ ਆਪਣੇ ਫ੍ਰੈਂਡ ਸਰਕਲ ਵਿਚ ਇਹ ਦਿਖਾਉਣ ਦੀ ਹੋੜ ਵਿਚ ਰਹਿੰਦੇ ਹਨ ਕਿ ਉਨ੍ਹਾਂ ਦੇ ਕੋਲ ਨਵੀਂ ਕਰੰਸੀ ਹੋਰਨਾਂ ਵਰਗਾਂ ਦੇ ਮੁਕਾਬਲੇ ਪਹਿਲਾਂ ਆ ਜਾਂਦੀ ਹੈ।


Related News