ਅਹਿਮ ਖ਼ਬਰ : ਇਸ ਸਾਲ ਵੱਖਰੇ ਤਰੀਕੇ ਨਾਲ ਹੋਣਗੇ 'ਗਣਤੰਤਰ ਦਿਹਾੜੇ' ਦੇ ਪ੍ਰੋਗਰਾਮ

Wednesday, Jan 20, 2021 - 11:31 AM (IST)

ਅਹਿਮ ਖ਼ਬਰ : ਇਸ ਸਾਲ ਵੱਖਰੇ ਤਰੀਕੇ ਨਾਲ ਹੋਣਗੇ 'ਗਣਤੰਤਰ ਦਿਹਾੜੇ' ਦੇ ਪ੍ਰੋਗਰਾਮ

ਚੰਡੀਗੜ੍ਹ (ਵਿਜੇ) : ਕੋਵਿਡ-19 ਕਾਰਨ ਇਸ ਸਾਲ ਗਣਤੰਤਰ ਦਿਹਾੜੇ ਮੌਕੇ ਹਮੇਸ਼ਾ ਦੀ ਤਰ੍ਹਾਂ ਹੋਣ ਵਾਲੇ ਪ੍ਰੋਗਰਾਮਾਂ 'ਚ ਕਾਫ਼ੀ ਬਦਲਾਅ ਕੀਤਾ ਗਿਆ ਹੈ। ਇਸ ਸਾਲ ਸਕੂਲੀ ਵਿਦਿਆਰਥੀ ਇਨ੍ਹਾਂ ਪ੍ਰੋਗਰਾਮ ਦਾ ਹਿੱਸਾ ਨਹੀਂ ਬਣ ਸਕਣਗੇ। ਇਸ ਤੋਂ ਇਲਾਵਾ ਪਰੇਡ ਗਰਾਊਂਡ 'ਚ ਘੱਟ ਹੀ ਲੋਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਏਅਰਫੋਰਸ ਸਟੇਸ਼ਨ ਦੀ ਕੰਧ ਟੱਪ ਕੇ ਅੱਧੀਂ ਰਾਤੀਂ ਅੰਦਰ ਵੜਿਆ ਨੌਜਵਾਨ, ਖੁਫ਼ੀਆ ਏਜੰਸੀਆਂ ਦੀ ਵਧੀ ਚਿੰਤਾ

ਇਨ੍ਹਾਂ 'ਚ ਕੋਰੋਨਾ ਯੋਧੇ ਅਤੇ ਸ਼ਹਿਰ ਦੇ ਉਹ ਲੋਕ ਸ਼ਾਮਲ ਹੋਣਗੇ, ਜਿਨ੍ਹਾਂ ਨੇ ਸਮਾਜ ਦੀ ਬਿਹਤਰੀ ਲਈ ਕਾਰਜ ਕੀਤੇ ਹਨ। ਇਸ ਤੋਂ ਇਲਾਵਾ ਹਰ ਸਾਲ ਪੰਜਾਬ ਰਾਜ ਭਵਨ 'ਚ ਹੋਣ ਵਾਲੇ 'ਐਟ ਹੋਮ ਫੰਕਸ਼ਨ' ਨੂੰ ਵੀ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਬੇਅੰਤ ਸਿੰਘ ਕਤਲ ਮਾਮਲੇ 'ਚ 'ਜਗਤਾਰ ਸਿੰਘ ਹਵਾਰਾ' ਦੀ ਜ਼ਮਾਨਤ ਪਟੀਸ਼ਨ ਖਾਰਜ਼

ਆਜ਼ਾਦੀ ਦਿਹਾੜੇ ਦੀ ਤਰ੍ਹਾਂ ਹੀ ਗਣਤੰਤਰ ਦਿਹਾੜੇ ਦੇ ਸਮਾਰੋਹ 'ਚ ਵੀ. ਆਈ. ਪੀ. ਮਹਿਮਾਨਾਂ ਦੀ ਲਿਸਟ ਨੂੰ ਵੀ ਅੱਧਾ ਕੀਤਾ ਗਿਆ ਹੈ। ਹਾਲਾਂਕਿ ਚੰਡੀਗੜ੍ਹ ਪੁਲਸ ਦੇ ਮਾਰਚ ਪਾਸਟ ਦੇ ਈਵੈਂਟ ਨੂੰ ਜਾਰੀ ਰੱਖਿਆ ਜਾਵੇਗਾ, ਜਿਸ ਲਈ ਮੰਗਲਵਾਰ ਨੂੰ ਫੁੱਲ ਡਰੈੱਸ ਰਿਹਰਸਲ ਵੀ ਕੀਤੀ ਗਈ।

ਇਹ ਵੀ ਪੜ੍ਹੋ : ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ 'ਅਕਾਲੀ ਦਲ' ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਪ੍ਰਸ਼ਾਸਨ ਨੇ ਇਸ ਪ੍ਰੋਗਰਾਮ 'ਚ ਵੀ ਕੋਵਿਡ-19 ਨਾਲ ਜੁੜੇ ਸਾਰੇ ਨਿਯਮਾਂ ਦਾ ਪਾਲਣ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਾਸਕ ਦੇ ਨਾਲ-ਨਾਲ ਸਮਾਜਿਕ ਦੂਰੀ ਦੇ ਨਿਯਮਾਂ ਲਈ ਪਹਿਲਾਂ ਹੀ ਸਾਰੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਨੋਟ : ਇਸ ਸਾਲ ਵੱਖਰੇ ਤਰੀਕੇ ਨਾਲ ਹੋਣ ਵਾਲੇ ਗਣਤੰਤਰ ਦਿਵਸ ਦੇ ਪ੍ਰੋਗਰਾਮਾਂ ਬਾਰੇ ਦਿਓ ਰਾਏ


author

Babita

Content Editor

Related News