ਕੀ ਤੁਸੀ ਜਾਣਦੇ ਹੋ ਗਣਤੰਤਰ ਦਿਵਸ ਅਤੇ ਸੁਤੰਤਰ ਦਿਵਸ 'ਚ ਕੀ ਹੈ ਅੰਤਰ? (ਵੀਡੀਓ)

01/26/2020 9:18:59 AM

ਜਲੰਧਰ (ਬਿਊਰੋ): ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੇਸ਼ 26 ਜਨਵਰੀ ਨੂੰ ਆਪਣਾ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਂ ਰਹੇ ਹਨ। ਰਾਜਪਥ ਤੇ ਸ਼ਾਨਦਾਰ ਪਰੇਡ ਦੇ ਨਾਲ-ਨਾਲ ਦੇਸ਼ ਵਾਸੀ ਅਨੇਕ ਸੰਸਕ੍ਰਿਤੀ ਪ੍ਰੋਗਰਾਮਾਂ ਨਾਲ 71ਵੇਂ ਗਣਤੰਤਰ ਦਿਵਸ ਦੀਆਂ ਖੁਸ਼ੀਆਂ ਮਨ੍ਹਾਂ ਰਹੇ ਹਨ ਪਰ ਬਹੁਤ ਸਾਰੇ ਲੋਕ ਸੁਤੰਤਰ ਦਿਵਸ ਅਤੇ ਗਣਤੰਤਰ ਦਿਵਸ ਨੂੰ ਲੈ ਕੇ ਉਲਝਣ 'ਚ ਰਹਿੰਦੇ ਹਨ, ਦੁਵਿਧਾ ਇਸ ਗੱਲ ਦੀ ਰਹਿੰਦੀ ਹੈ ਕਿ ਆਖਿਰ ਦੋਵਾਂ 'ਚ ਅੰਤਰ ਕੀ ਹੈ। ਆਓ ਜਾਣਦੇ ਹਾਂ ਇਸ ਦੇ ਬਾਰੇ 'ਚ

1. ਹਰ ਸਾਲ 15 ਅਗਸਤ ਨੂੰ ਭਾਰਤ 'ਚ ਸੁਤੰਤਰ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। 15 ਅਗਸਤ ਨੂੰ ਭਾਰਤ ਨੂੰ ਬ੍ਰਿਟੇਨ ਤੋਂ ਆਜ਼ਾਦੀ ਮਿਲੀ ਸੀ, ਉੱਥੇ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਭਾਰਤੀ ਸੰਵਿਧਾਨ ਲਾਗੂ ਕੀਤਾ ਗਿਆ ਸੀ। 26 ਜਨਵਰੀ 1950 ਨੂੰ ਭਾਰਤ ਇਕ ਸੁਤੰਤਰ ਗਣਰਾਜ ਬਣ ਗਿਆ।
2. 15 ਅਗਸਤ ਨੂੰ ਬ੍ਰਿਟੇਨ ਦੀ ਸੰਸਦ ਨੇ ਭਾਰਤੀ ਸੁਤੰਤਰ ਐਕਟ 1947 ਨੂੰ ਪੇਸ਼ ਕੀਤਾ ਅਤੇ ਬ੍ਰਿਟਿਸ਼ ਭਾਰਤ ਨੂੰ ਭਾਰਤ ਅਤੇ ਪਾਕਿਸਤਾਨ 'ਚ ਵੰਡ ਦਿੱਤਾ। ਨਾਲ ਹੀ ਭਾਰਤ 'ਚ ਕਾਨੂੰਨ ਬਣਾਉਣ ਦਾ ਅਧਿਕਾਰੀ ਭਾਰਤ ਦੀ ਸੰਵਿਧਾਨ ਸਭਾ ਨੂੰ ਸੌਂਪ ਦਿੱਤਾ ਗਿਆ ਸੀ। ਹਾਲਾਂਕਿ 26 ਜਨਵਰੀ 1950 ਤੋਂ ਪਹਿਲਾਂ ਭਾਰਤ ਸੰਵਿਧਾਨਕ ਤੌਰ 'ਤੇ ਗਣਰਾਜ ਨਹੀਂ ਸਗੋਂ ਰਾਜਤੰਤਰ ਸੀ।
3. 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕੀਤਾ ਗਿਆ। ਇਸ ਤੋਂ ਪਹਿਲਾਂ ਗਵਰਨਮੈਂਟ ਆਫ ਇੰਡੀਆ ਐਕਟ 1935 ਦੇ ਤਹਿਤ ਭਾਰਤ 'ਚ ਸ਼ਾਸਨ ਚਲਾਇਆ ਜਾਂਦਾ ਸੀ।
4. 15 ਅਗਸਤ 1947 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ ਭਾਰਤੀ ਰਾਸ਼ਟਰੀ ਝੰਡੇ ਨੂੰ ਲਾਲ ਕਿਲੇ 'ਤੇ ਲਹਿਰਾਇਆ ਸੀ। ਇਸ ਦੇ ਬਾਅਦ ਤੋਂ ਹਰ ਸਾਲ 15 ਅਗਸਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲੇ 'ਤੇ ਤਿਰੰਗਾ ਲਹਿਰਾਉਂਦੇ ਹਨ। ਉੱਥੇ ਗਣਤੰਤਰ ਦਿਵਸ ਦੇ ਮੌਕੇ 'ਤੇ ਰਾਜਪਥ 'ਤੇ ਪਰੇਡ ਆਯੋਜਿਤ ਕੀਤੀ ਜਾਂਦੀ ਹੈ ਅਤੇ ਇਸ ਪਰੇਡ ਦੀ ਸਲਾਮੀ ਦੇਸ਼ ਦੇ ਰਾਸ਼ਟਰਪਤੀ ਲੈਂਦੇ ਹਨ।
5. ਭਾਰਤ ਦੀ ਸੰਵਿਧਾਨ ਸਭਾ ਆਪਣੇ ਪੰਜਵੇਂ ਸੈਸ਼ਨ ਦੇ ਲਈ 14 ਅਗਸਤ 1947 ਦੀ ਰਾਤ 11 ਵਜੇ ਸੰਸਦ ਦੇ ਕੇਂਦਰੀ ਪੈਂਨਲ 'ਚ ਇਕਜੁੱਟ ਹੋਈ ਸੀ। ਇਸ ਸੈਸ਼ਨ ਦੀ ਅਗਵਾਈ ਡਾ. ਰਾਜੇਂਦਰ ਪ੍ਰਸਾਦ ਨੇ ਕੀਤੀ ਸੀ। ਇਸ ਸੈਸ਼ਨ 'ਚ ਜਵਾਹਰ ਲਾਲ ਨਹਿਰੂ ਨੇ ਭਾਰਤ ਦੀ ਆਜ਼ਾਦੀ ਨੂੰ ਲੈ ਕੇ 'ਟਰਿਸਟ ਵਿਦ ਡੈਸਟਨੀ' ਭਾਸ਼ਨ ਦਿੱਤਾ ਸੀ।
6. 1950 ਤੋਂ ਹੀ ਭਾਰਤ ਦੇਸ਼ ਦੇ ਰਾਸ਼ਟਰ ਪ੍ਰਮੁੱਖਾਂ ਨੂੰ ਰਿਪਬਲਿਕ ਡੇਅ ਪਰੇਡ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਸੱਦਾ ਦਿੰਦਾ ਆ ਰਿਹਾ ਹੈ। 15 ਅਗਸਤ ਵਾਲੇ ਦਿਨ ਕਿਸੇ ਦੂਜੇ ਦੇਸ਼ ਦੇ ਰਾਸ਼ਟਰ ਪ੍ਰਮੁੱਖ ਨੂੰ ਨਹੀਂ ਬੁਲਾਇਆ ਜਾਂਦਾ ਹੈ।
7. ਸਾਲ 1955 ਤੋਂ ਰਾਜਪਥ 'ਤੇ ਗਣਤੰਤਰ ਦਿਵਸ ਦੀ ਪਰੇਡ ਹੁੰਦੀ ਆ ਰਹੀ ਹੈ, ਜਦਕਿ 15 ਅਗਸਤ ਦਾ ਜਸ਼ਨ ਲਾਲ ਕਿਲੇ 'ਤੇ ਮਨਾਇਆ ਜਾਂਦਾ ਹੈ।
8. ਗਣਤੰਤਰ ਦਿਵਸ ਦੀ ਸੰਧਿਆ 'ਤੇ ਰਾਸਟਰਪਤੀ ਪੁਰਸਕਾਰ ਦਿੰਦੇ ਹਨ, ਜਦਕਿ ਸੁਤੰਤਰਤਾ ਦਿਵਸ ਵਾਲੇ ਦਿਨ ਪੁਰਸਕਾਰ ਵੰਡੇ ਨਹੀਂ ਜਾਂਦੇ।
9. ਗਣਤੰਤਰ ਦਿਵਸ ਸਮਾਰੋਹ ਦੀ ਸਮਾਪਤੀ 'ਬੀਟਿੰਗ ਰਿਟ੍ਰੀਟ' ਸੈਰੇਮਨੀ ਤੋਂ 29 ਜਨਵਰੀ ਨੂੰ ਕੀਤੀ ਜਾਂਦੀ ਹੈ, ਜਦਕਿ 15 ਅਗਸਤ ਦੇ ਜਸ਼ਨ ਦੀ ਸਮਾਪਤੀ ਉਸ ਦਿਨ ਹੀ ਕੀਤੀ ਜਾਂਦੀ ਹੈ।


Shyna

Content Editor

Related News