ਅਨਵਰ ਹੁਸੈਨ ਨੂੰ ਪ੍ਰਤੀਨਿਧਤਾ ਦੇਣ ਲਈ ਵਿਧਾਇਕਾਂ ਨੇ ਕੀਤੀ ਸਿਫਾਰਸ਼

Thursday, Feb 08, 2018 - 01:02 PM (IST)

ਅਨਵਰ ਹੁਸੈਨ ਨੂੰ ਪ੍ਰਤੀਨਿਧਤਾ ਦੇਣ ਲਈ ਵਿਧਾਇਕਾਂ ਨੇ ਕੀਤੀ ਸਿਫਾਰਸ਼


ਜ਼ੀਰਾ (ਅਕਾਲੀਆਂ ਵਾਲਾ) – ਪੰਦਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਅਨਵਰ ਹੁਸੈਨ ਨੂੰ ਉਪ ਚੇਅਰਮੈਨ ਜਾਂ ਚੇਅਰਮੈਨ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਪੰਜਾਬ ਸਰਕਾਰ ਦੇ ਵਿਭਾਗ ਘੱਟ ਗਿਣਤੀ ਕਮਿਸ਼ਨ, ਮੁਸਲਿਮ ਭਲਾਈ ਅਤੇ ਵਕਫ ਬੋਰਡ ਪੰਜਾਬ, ਮੈਂਬਰ ਐਸ ਐਸ ਬੋਰਡ ਜਾਂ ਪਾਵਰ ਕਾਮ ਆਦਿ ਵਿਭਾਗਾਂ ਵੱਲਂ ਕੀਤਾ ਗਿਆ। ਇਸ ਦੇ ਸਬੰਧ 'ਚ ਪੰਜਾਬ ਦੇ ਦਰਜਨ ਤੋਂ ਵਧੇਰੇ ਵਿਧਾਇਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਫਾਰਸ਼ ਕੀਤੀ ਹੈ। ਜਿੰਨਾਂ 'ਚ ਵਿਧਾਇਕ ਦਰਸ਼ਨ ਸਿੰਘ ਬਰਾੜ, ਵਿਧਾਇਕ ਡਾ. ਹਰਜੋਤ ਕਮਲ ਮੋਗਾ, ਵਿਧਾਇਕ ਸੁਖਜੀਤ ਸਿੰਘ ਲੋਹਗੜ ਧਰਮਕੋਟ, ਡਾ. ਰਾਜ ਕੁਮਾਰ ਵੇਰਕਾ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਆਦਿ ਵਿਧਾਇਕਾਂ ਸ਼ਾਮਲ ਹਨ। ਸਿਫਾਰਸ਼ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਨਵਰ ਨੂੰ ਪੰਜਾਬ ਸਰਕਾਰ ਵਿਚ ਯੋਗ ਨੁਮਾਇਦਗੀ ਦਿੱਤੀ ਜਾਵੇ। ਇਨ੍ਹਾਂ ਨੇ ਪਾਰਟੀ ਦੀ ਮਜ਼ਬੂਤੀ ਲਈ ਸੇਵਾਵਾਂ ਨਿਭਾਈਆਂ ਹਨ। ਵਿਧਾਇਕਾਂ ਦੇ ਇਸ ਲਿਖਤੀ ਪੱਤਰ ਨੂੰ ਅਨਵਰ ਹੁਸੈਨ ਨੇ ਗੁਰੂਹਰਸਹਾਏ ਤੋਂ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਸੌਂਪਿਆਂ। ਜੋ ਇਹ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਂਟ ਕਰਨਗੇ। ਜ਼ਿਕਰਯੋਗ ਹੈ ਕਿ ਅਨਵਰ ਹੁਸੈਨ ਜ਼ੀਰਾ ਹਲਕੇ ਦੇ ਹਨ। 
 


Related News