18 ਅਪਰਾਧਿਕ ਮਾਮਲਿਆਂ ’ਚ ਨਾਮਜ਼ਦ ਨਾਮਵਰ ਸਮੱਗਲਰ ਟਹਿਲ ਦੀ 1.27 ਕਰੋੜ ਦੀ ਜਾਇਦਾਦ ਸੀਲ

07/22/2021 11:50:16 AM

ਅੰਮ੍ਰਿਤਸਰ (ਸੰਜੀਵ) - ਕਮਿਸ਼ਨਰੇਟ ਪੁਲਸ ਵਲੋਂ ਨਸ਼ਾ ਸਮੱਗਲਰਾਂ ਦੀ ਕਾਲੀ ਕਮਾਈ ਨਾਲ ਬਣੀ ਜਾਇਦਾਦ ਨੂੰ ਸੀਲ ਕਰਨ ਦੀ ਵਿੱਢੀ ਗਈ ਮੁਹਿੰਮ ਤਹਿਤ ਅੱਜ ਥਾਣਾ ਬੀ-ਡਵੀਜ਼ਨ ਦੀ ਪੁਲਸ ਨੇ ਡੇਢ ਦਰਜਨ ਅਪਰਾਧਿਕ ਮਾਮਲਿਆਂ ’ਚ ਨਾਮਜ਼ਦ ਨਾਮਵਰ ਸਮੱਗਲਰ ਟਹਿਲ ਸਿੰਘ ਉਰਫ ਬੱਗਾ ਸਿੰਘ ਵਾਸੀ ਨਿਊ ਪ੍ਰਤਾਪ ਨਗਰ ਦੀ 1.27 ਕਰੋੜ ਰੁਪਏ ਦੀ ਜਾਇਦਾਦ ਨੂੰ ਸੀਲ ਕਰ ਦਿੱਤਾ ਹੈ। ਮੁਲਜ਼ਮ ਟਹਿਲ ਸਿੰਘ 18 ਅਪਰਾਧਿਕ ਮਾਮਲਿਆਂ ’ਚ ਨਾਮਜ਼ਦ ਹੈ।

ਪੜ੍ਹੋ ਇਹ ਵੀ ਖ਼ਬਰ - ਸਾਉਣ ਮਹੀਨੇ ਪੇਕੇ ਗਈ ਨਵ-ਵਿਆਹੁਤਾ ਦੀ ਭੇਤਭਰੇ ਹਾਲਾਤ ’ਚ ਮੌਤ, ਪੁਲਸ ਨੇ ਕਬਜ਼ੇ ’ਚ ਲਈ ਅੱਧਸੜੀ ਲਾਸ਼

ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੇ ਹੁਕਮਾਂ ’ਤੇ ਥਾਣਾ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਮਾਣਯੋਗ ਅਦਾਲਤ ’ਚ ਉਕਤ ਸਮੱਗਲਰ ਟਹਿਲ ਸਿੰਘ ਵਿਰੁੱਧ ਇਕੱਠੇ ਕੀਤੇ ਕਾਗਜ਼ਾਤਾਂ ਦੇ ਬਿਨਾਹ ’ਤੇ ਉਸ ਵਿਰੁੱਧ ਕਾਰਵਾਈ ਕਰਵਾ ਦਿੱਤੀ ਹੈ। ਥਾਣਾ ਬੀ-ਡਵੀਜ਼ਨ ਵਲੋਂ ਮਾਲ ਵਿਭਾਗ ਤੋਂ ਮੁਲਜ਼ਮ ਦੀਆਂ ਜਾਇਦਾਦਾਂ ਦਾ ਵੇਰਵਾ ਇਕੱਠਾ ਕਰਨ ਬਾਅਦ ਐੱਨ. ਡੀ. ਪੀ. ਐੱਸ. ਐਕਟ ’ਚ ਕੰਪੀਟੈਂਟ ਅਰਥਾਰਟੀ ਨਵੀਂ ਦਿੱਲੀ ਨੂੰ ਕਾਗਜ਼ਾਤ ਭੇਜੇ ਗਏ, ਜਿੱਥੋਂ ਉਸ ਦੀ ਪੂਰੀ ਜਾਇਦਾਦ ਨੂੰ ਧਾਰਾ-68 ਐੱਫ (2) ਆਫ਼ ਐੱਨ. ਡੀ. ਪੀ. ਐੱਸ. ਐਕਟ ਅਧੀਨ ਸੀਲ ਕੀਤਾ ਗਿਆ। ਉਕਤ ਸਮੱਗਲਰ ਨੂੰ ਸਟੇਟ ਸਪੈਸ਼ਲ ਸੈੱਲ ਆਪ੍ਰੇਸ਼ਨ ਵਲੋਂ ਮਾਰਚ 2010 ’ਚ ਐੱਨ. ਡੀ. ਪੀ. ਐੱਸ. ਐਕਟ ਅਧੀਨ ਨਾਮਜ਼ਦ ਕੀਤਾ ਗਿਆ ਸੀ, ਜਿਸ ਮਾਣਯੋਗ ਅਦਾਲਤ ਵਲੋਂ 10 ਸਾਲ ਦੀ ਸਜ਼ਾ ਸੁਣਾਈ ਗਈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਜੈਪੁਰ ਘੁੰਮਣ ਗਏ ਸਕੇ ਭੈਣ-ਭਰਾ ’ਤੇ ਡਿੱਗੀ ਅਸਮਾਨੀ ਬਿਜਲੀ, ਹੋਈ ਮੌਕੇ ’ਤੇ ਮੌਤ

ਇਸੇ ਤਰ੍ਹਾਂ ਉਸ ਵਿਰੁੱਧ ਅਗਸਤ 2019 ’ਚ ਥਾਣਾ ਬੀ-ਡਵੀਜ਼ਨ ਦੀ ਪੁਲਸ ਵਲੋਂ ਐੱਨ. ਡੀ. ਪੀ. ਐੱਸ. ਐਕਟ ’ਚ ਮਾਮਲਾ ਦਰਜ ਕੀਤਾ ਗਿਆ ਸੀ। ਕਮਿਸ਼ਨਰੇਟ ਪੁਲਸ ਵਲੋਂ ਸ਼ਹਿਰ ’ਚ ਨਸ਼ੇ ਦੀ ਸਮੱਗਲਰੀ ਕਰਨ ਵਾਲਿਆਂ ਲਈ ਇਕ ਮਿਸਾਲ ਖੜ੍ਹੀ ਕੀਤੀ ਗਈ ਹੈ, ਜਿਸ ’ਚ ਪੁਲਸ ਦਾ ਕਹਿਣਾ ਹੈ ਕਿ ਬਹੁਤ ਜਲਦੀ ਇਸ ਤਰ੍ਹਾਂ ਦੇ ਹੋਰ ਸਮੱਗਲਰਾਂ ਦੀਆਂ ਜਾਇਦਾਦਾਂ ਵੀ ਸੀਲ ਕੀਤੀਆਂ ਜਾਵੇਗੀਆਂ।


rajwinder kaur

Content Editor

Related News