ਨਵੀਨੀਕਰਨ ਮਗਰੋਂ ਵਿਵਾਦਾਂ ਦੇ ਘੇਰੇ ’ਚ ਜਲ੍ਹਿਆਂਵਾਲਾ ਬਾਗ, ਪੰਜਾਬੀ ਅਨੁਵਾਦ ’ਚ ਕੀਤੀਆਂ ਵੱਡੀਆਂ ਗਲਤੀਆਂ
Monday, Jul 18, 2022 - 01:32 PM (IST)
ਅੰਮ੍ਰਿਤਸਰ - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਜਲ੍ਹਿਆਂਵਾਲਾ ਬਾਗ ਯਾਦਗਾਰ ਦੇ ਨਵੀਨੀਕਰਨ ਕੀਤੇ ਗਏ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ ਸੀ। ਇਤਿਹਾਸਕ ਜਲ੍ਹਿਆਂਵਾਲਾ ਬਾਗ ਨਵ-ਨਿਰਮਾਣ ਤੋਂ ਬਾਅਦ ਲਗਾਤਾਰ ਵਿਵਾਦਾਂ ਦੇ ਘੇਰੇ ਵਿੱਚ ਆ ਰਿਹਾ ਹੈ। ਜਲ੍ਹਿਆਂਵਾਲਾ ਬਾਗ ’ਚ ਇਤਿਹਾਸਕ ਜਾਣਕਾਰੀ ਅਤੇ ਹੋਰ ਸ਼ਬਦਾਂ ਦੇ ਕੀਤੇ ਗਏ ਪੰਜਾਬੀ ਅਨੁਵਾਦ ਵਿੱਚ ਵੱਡੀਆਂ ਗਲਤੀਆਂ ਵਿਖਾਈ ਦਿੱਤੀਆਂ ਹਨ, ਜਿਸ ਕਰਕੇ ਇਹ ਸ਼ਹੀਦੀ ਸਮਾਰਕ ਮੁੜ ਚਰਚਾ ਦਾ ਵਿਸ਼ਾ ਬਣ ਗਈ ਹੈ। ਪੰਜਾਬੀ ਅਨੁਵਾਦ ਵਿੱਚ ਵੱਡੀਆਂ ਗਲਤੀਆਂ ਆਉਣ ਦਾ ਮਾਮਲਾ ਇੰਟੈਕ ਸੰਸਥਾ ਨੇ ਧਿਆਨ ਵਿੱਚ ਲਿਆਂਦਾ ਹੈ।
ਪੜ੍ਹੋ ਇਹ ਵੀ ਖ਼ਬਰ: ਅਦਾਲਤ ਦੇ ਫ਼ੈਸਲੇ ਤੋਂ ਨਾਖ਼ੁਸ਼ ਮੁਲਜਮ ਨੇ ਆਪਣੀ ਪਤਨੀ, ਸੱਸ, 3 ਰਿਸ਼ਤੇਦਾਰਾਂ ਦਾ ਗੋਲੀ ਮਾਰ ਕੀਤਾ ਕਤਲ
ਮਿਲੀ ਜਾਣਕਾਰੀ ਅਨੁਸਾਰ ਸ਼ਹੀਦੀ ਸਮਾਰਕ ’ਚ ਬਣਾਈ ਗਈ ਸ਼ਹੀਦੀ ਗੈਲਰੀ ਵਿਚ ਤਸਵੀਰਾਂ ਲਗਾਈਆਂ ਹਨ, ਜਿਸ ਦਾ ਇਤਿਹਾਸ ਉਥੇ ਲਿਖ ਕੇ ਦੱਸਿਆ ਗਿਆ ਹੈ। ਇਤਿਹਾਸਕ ਸਮੱਗਰੀ ਤਿੰਨ ਭਾਸ਼ਾਵਾਂ ਅੰਗਰੇਜ਼ੀ, ਪੰਜਾਬੀ ਤੇ ਹਿੰਦੀ ’ਚ ਲਿਖੀ ਗਈ ਹੈ। ਵਧੇਰੇ ਥਾਵਾਂ ’ਤੇ ਇਹ ਅਨੁਵਾਦ ਅੰਗਰੇਜ਼ੀ ਤੋਂ ਹਿੰਦੀ ਤੇ ਪੰਜਾਬੀ ਵਿਚ ਕੀਤਾ ਗਿਆ ਹੈ। ਪੰਜਾਬੀ ਭਾਸ਼ਾ ਵਿੱਚ ਕੀਤੇ ਗਏ ਅਨੁਵਾਦ ਵਿੱਚ ਸ਼ਾਮਲ ਸ਼ਬਦਾਂ ਵਿੱਚ ਵੱਡੀਆਂ ਤਰੁੱਟੀਆਂ ਹਨ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਜੀਜੇ ਦੀ ਮਦਦ ਲਈ ਘਰੋਂ ਗਏ 2 ਸਕੇ ਭਰਾਵਾਂ ਦੀ ਸ਼ੱਕੀ ਹਾਲਤ ’ਚ ਮੌਤ, ਖੇਤਾਂ ’ਚੋਂ ਮਿਲੀਆਂ ਲਾਸ਼ਾਂ
ਦੱਸ ਦੇਈਏ ਕਿ ਗੈਲਰੀ ਵਿੱਚ ਇਕ ਤਸਵੀਰ ‘ਕੂਚਾ ਕੋੜਿਆਂਵਾਲਾ’ ਦੀ ਲਾਈ ਗਈ ਹੈ। ਪੰਜਾਬੀ ਵਿੱਚ ਕੀਤੇ ਅਨੁਵਾਦ ਵਿਚ ਕੂਚਾ ਕੋੜਿਆਂਵਾਲਾ ਨੂੰ ‘ਕੁਚਾ ਕੌੜੀਆਂਵਾਲਾ’ ਲਿਖਿਆ ਗਿਆ ਹੈ, ਜਿਸ ਨੇ ਇਸ ਦਾ ਅਰਥ ਹੀ ਬਦਲ ਕੇ ਰੱਖ ਦਿੱਤਾ ਹੈ। ਪਹਿਲਾਂ ਇੱਥੇ ਪੰਜਾਬੀ ਵਿਚ ‘ਕੂਚਾ ਕੌਢੀਆਂ ਵਾਲਾ’ ਲਿਖਿਆ ਗਿਆ ਸੀ ਤੇ ਇਸ ਨੂੰ ਸੁਧਾਰਨ ਮਗਰੋਂ ਵੀ ਇਸ ਨੂੰ ਗਲਤ ਹੀ ਲਿਖਿਆ ਗਿਆ ਹੈ। ਇੱਥੇ ਜੱਲ੍ਹਿਆਂਵਾਲਾ ਕਤਲੇਆਮ ਵਿੱਚੋਂ ਬਚੇ ਜਾਂ ਇਸ ਕਤਲੇਆਮ ਦੇ ਚਸ਼ਮਦੀਦਾਂ ਦੇ ਬਿਆਨ ਦਰਸਾਏ ਗਏ ਹਨ। ਇਸ ਦੇ ਸਿਰਲੇਖ ਦਾ ਪੰਜਾਬੀ ਵਿੱਚ ਅਨੁਵਾਦ ਵੀ ਗਲਤ ਕੀਤਾ ਗਿਆ। ਇਸੇ ਤਰ੍ਹਾਂ ਬਾਹਰ ਜਾਣ ਦੇ ਰਾਹ ਨੂੰ ਵੀ ਬਾਹਰ ‘ਜਾਨ’ ਦਾ ਰਸਤਾ ਲਿਖਿਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ: ਉਪ ਰਾਸ਼ਟਰਪਤੀ ਦੀ ਦੌੜ ’ਚੋਂ ਕੈਪਟਨ ਅਮਰਿੰਦਰ ਸਿੰਘ ਬਾਹਰ, ‘ਨਹਾਤੀ -ਧੋਤੀ ਰਹਿ ਗਈ ਤੇ...’