ਲੱਖਾਂ ਰੁਪਏ ਦੀ ਪੰਚਾਇਤੀ ਜ਼ਮੀਨ ''ਤੇ ਹੋਏ ਨਾਜਾਇਜ਼ ਕਬਜ਼ੇ ਹਟਾਏ

Thursday, Mar 01, 2018 - 12:49 AM (IST)

ਲੱਖਾਂ ਰੁਪਏ ਦੀ ਪੰਚਾਇਤੀ ਜ਼ਮੀਨ ''ਤੇ ਹੋਏ ਨਾਜਾਇਜ਼ ਕਬਜ਼ੇ ਹਟਾਏ

ਗੁਰਦਾਸਪੁਰ,   (ਵਿਨੋਦ)-  ਪੰਚਾਇਤ ਦੀ ਬਹੁਤ ਕੀਮਤੀ ਜ਼ਮੀਨ 'ਤੇ ਬਣਾਈਆਂ ਨਾਜਾਇਜ਼ ਦੁਕਾਨਾਂ ਤੇ ਮਕਾਨ ਸਬੰਧੀ ਅੱਜ ਅਦਾਲਤ ਦੇ ਆਦੇਸ਼ 'ਤੇ ਤਹਿਸੀਲਦਾਰ, ਡੀ. ਐੱਸ. ਪੀ. ਤੇ ਜ਼ਿਲਾ ਵਿਕਾਸ ਤੇ ਪੰਚਾਇਤ ਅਧਿਕਾਰੀ ਦੀ ਦੇਖ-ਰੇਖ ਵਿਚ ਦੁਕਾਨਾਂ ਨੂੰ ਤਾਂ ਡਿਗਾ ਦਿੱਤਾ ਗਿਆ, ਜਦਕਿ ਬਣੇ ਮਕਾਨ ਨੂੰ ਅਜੇ ਨਹੀਂ ਡਿਗਾਇਆ ਗਿਆ।ਜਾਣਕਾਰੀ ਅਨੁਸਾਰ ਪੁਰਾਣਾ ਸ਼ਾਲਾ ਵਾਸੀ ਗੁਰਨਾਮ ਸਿੰਘ ਪੁੱਤਰ ਦੀਵਾਨ ਸਿੰਘ ਨੇ ਪੰਚਾਇਤੀ ਜ਼ਮੀਨ 'ਤੇ ਬੀਤੇ 15 ਸਾਲਾਂ ਤੋਂ ਨਾਜਾਇਜ਼ ਢੰਗ ਨਾਲ ਦੁਕਾਨਾਂ ਤੇ ਮਕਾਨ ਬਣਾ ਰੱਖਿਆ ਸੀ। ਇਸ ਨਾਜਾਇਜ਼ ਕਬਜ਼ੇ ਨੂੰ ਕਾਨੂੰਨੀ ਢੰਗ ਨਾਲ ਖਤਮ ਕਰਨ ਲਈ ਪਿੰਡ ਦੀ ਸਰਪੰਚ ਜੋਗਿੰਦਰ ਕੌਰ ਬੀਤੇ 10 ਸਾਲਾਂ ਤੋਂ ਕੇਸ ਲੜ ਰਹੀ ਸੀ।
ਅਦਾਲਤ ਨੇ ਇਸ ਨਾਜਾਇਜ਼ ਕਬਜ਼ੇ ਨੂੰ ਖਤਮ ਕਰ ਕੇ ਜ਼ਿਲਾ ਪ੍ਰਸ਼ਾਸਨ ਨੂੰ ਇਹ ਨਾਜਾਇਜ਼ ਕਬਜ਼ਾ ਖਤਮ ਕਰਨ ਦਾ ਆਦੇਸ਼ ਜਾਰੀ ਕਰ ਰੱਖਿਆ ਸੀ, ਜਿਸ ਅਧੀਨ ਅੱਜ ਤਹਿਸੀਲਦਾਰ ਗੁਰਦਾਸਪੁਰ, ਡੀ. ਐੱਸ. ਪੀ. ਕੰਟਰੋਲ ਰੂਮ, ਜ਼ਿਲਾ ਵਿਕਾਸ ਤੇ ਪੰਚਾਇਤ ਅਧਿਕਾਰੀ ਪੁਰਾਣਾ ਸ਼ਾਲਾ ਪੁਲਸ ਸਟੇਸ਼ਨ ਇੰਚਾਰਜ ਵਿਸ਼ਵਾਨਾਥ ਦੀ ਦੇਖ-ਰੇਖ ਵਿਚ ਜੇ. ਸੀ. ਬੀ. ਮਸ਼ੀਨ ਲਾ ਕੇ ਨਾਜਾਇਜ਼ ਕਬਜ਼ਾ ਕਰ ਕੇ ਬਣਾਈਆਂ ਦੁਕਾਨਾਂ ਨੂੰ ਡਿਗਾ ਦਿੱਤਾ ਗਿਆ ਅਤੇ ਮਕਾਨ ਸਬੰਧੀ ਗੁਰਨਾਮ ਸਿੰਘ ਨੂੰ ਖੁਦ ਹੀ ਕਬਜ਼ਾ ਛੱਡਣ ਨੂੰ ਕਿਹਾ ਹੈ। ਇਸ ਦੌਰਾਨ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਭਾਰੀ ਗਿਣਤੀ 'ਚ ਪੁਲਸ ਤਾਇਨਾਤ ਕੀਤੀ ਗਈ ਸੀ। 


Related News