ਸਾਈਬਰ ਠੱਗੀ ਦੇ ਸ਼ਿਕਾਰ ਲੋਕਾਂ ਲਈ ਰਾਹਤ ਭਰੀ ਖ਼ਬਰ, ਪੰਜਾਬ ਪੁਲਸ ਕਰ ਰਹੀ ਵਿਸ਼ੇਸ਼ ਉਪਰਾਲਾ

Sunday, Dec 17, 2023 - 02:01 PM (IST)

ਸਾਈਬਰ ਠੱਗੀ ਦੇ ਸ਼ਿਕਾਰ ਲੋਕਾਂ ਲਈ ਰਾਹਤ ਭਰੀ ਖ਼ਬਰ, ਪੰਜਾਬ ਪੁਲਸ ਕਰ ਰਹੀ ਵਿਸ਼ੇਸ਼ ਉਪਰਾਲਾ

ਲੁਧਿਆਣਾ (ਰਾਜ) : ਸਾਈਬਰ ਠੱਗਾਂ ਦਾ ਜਾਲ ਵੱਧਦਾ ਹੀ ਜਾ ਰਿਹਾ ਹੈ। ਲਗਾਤਾਰ ਸਾਈਬਰ ਸੈੱਲ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ। ਪੀੜਤਾਂ ਨੂੰ ਨਿਆਂ ਦਿਵਾਉਣ ਲਈ ਸਾਈਬਰ ਸੈੱਲ ਲੁਧਿਆਣਾ ਲਗਾਤਾਰ ਲੋਕਾਂ ਦੀ ਮਦਦ ਕਰ ਰਿਹਾ ਹੈ। ਪੁਲਸ ਕਮਿਸ਼ਨਰ ਕੁਲਦੀਪ ਚਾਹਲ ਦੇ ਨਿਰਦੇਸ਼ਾਂ ’ਤੇ ਸਾਈਬਰ ਕ੍ਰਾਇਮ ਰਿਪੋਰਟਿੰਗ ਪੋਰਟਲ ’ਤੇ ਦਰਜ ਸ਼ਿਕਾਇਤਾਂ ਦਾ ਇਕ ਪ੍ਰਸਤਾਵ ਤਿਆਰ ਕੀਤਾ ਗਿਆ ਸੀ, ਜਿਸ ਵਿਚ ਧੋਖਾਦੇਹੀ ਵਾਲੇ ਬੈਂਕ ਖ਼ਾਤਿਆਂ ਵਿਚ ਜਮ੍ਹਾਂ ਰਾਸ਼ੀ ਨੂੰ ਫ੍ਰੀਜ਼ ਕਰਵਾ ਦਿੱਤਾ ਸੀ।

ਇਹ ਵੀ ਪੜ੍ਹੋ : ਬਠਿੰਡਾ ਵਾਸੀਆਂ ਨੂੰ ਅੱਜ ਵੱਡਾ ਤੋਹਫ਼ਾ ਦੇਣਗੇ CM ਮਾਨ, ਅਰਵਿੰਦ ਕੇਜਰੀਵਾਲ ਵੀ ਹੋਣਗੇ ਸ਼ਾਮਲ

ਜਾਣਕਾਰੀ ਦਿੰਦੇ ਏ. ਡੀ. ਸੀ. ਪੀ. ਰੁਪਿੰਦਰ ਕੌਰ ਭੱਟੀ ਤੇ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 36 ਮਾਮਲਿਆਂ ਦੀਆਂ ਅਰਜ਼ੀਆਂ ਬਣਾ ਕੇ ਅਦਾਲਤ ਵਿਚ ਪੇਸ਼ ਕੀਤੀਆਂ ਸਨ। ਉਨ੍ਹਾਂ ਵਿਚੋਂ 33 ਅਰਜ਼ੀਆਂ ਨੂੰ ਅਦਾਲਤ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ, ਜਿਨ੍ਹਾਂ ਦੇ ਠੱਗੀ ਤੋਂ ਬਾਅਦ ਬੈਂਕ ਖ਼ਾਤਿਆਂ ਵਿਚ ਪੈਸੇ ਫ੍ਰੀਜ਼ ਕੀਤੇ ਗਏ ਸਨ, ਜੋ ਕੁੱਲ 28.5 ਲੱਖ ਰੁਪਏ ਸਨ। ਹੁਣ ਸਾਈਬਰ ਸੈੱਲ ਦੀ ਪੁਲਸ ਬੈਂਕ ਸਾਈਬਰ ਅਪਰਾਧ ਦੇ ਸ਼ਿਕਾਇਤਕਰਤਾਵਾਂ ਨੂੰ ਰੁਕੀ ਹੋਈ ਰਾਸ਼ੀ ਵਾਪਸ ਕਰਨਗੇ। ਕਰੀਬ 6 ਲੱਖ ਰੁਪਏ ਦੀ ਰੁਕੀ ਹੋਈ ਰਕਮ ਲਈ ਅਜੇ ਅਰਜ਼ੀਆਂ ਵਿਚਾਰਾਧੀਨ ਹਨ, ਜੋ ਜਲਦ ਪੂਰੀਆਂ ਕਰਵਾ ਲਈਆਂ ਜਾਣਗੀਆਂ।

ਇਹ ਵੀ ਪੜ੍ਹੋ : ਮਾਮੇ ਨੇ ਟੱਪੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ, ਨਾਬਾਲਗ ਭਾਣਜੀ ਨੂੰ ਕੀਤਾ ਗਰਭਵਤੀ

ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਨਲਾਈਨ ਲੈਣ-ਦੇਣ ਤੋਂ ਪਹਿਲਾਂ ਸਹੀ ਢੰਗ ਨਾਲ ਚੈੱਕ ਕਰ ਲੈਣ। ਜੇਕਰ ਫਿਰ ਵੀ ਕਿਸੇ ਸਾਈਬਰ ਠੱਗੀ ਦਾ ਸ਼ਿਕਾਰ ਹੁੰਦੇ ਹਨ ਤਾਂ ਤੁਰੰਤ ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ ’ਤੇ ਸ਼ਿਕਾਇਤ ਦੇਣ ਜਾਂ ਫਿਰ ਰਾਸ਼ਟਰੀ ਹੈਲਪਲਾਈਨ ਨੰਬਰ 1930 ’ਤੇ ਸ਼ਿਕਾਇਤ ਦੇਣ। ਇਸ ਤੋਂ ਇਲਾਵਾ ਸਰਾਭਾ ਨਗਰ ਸਥਿਤ ਸਾਈਬਰ ਸੈੱਲ ਨੂੰ ਵੀ 24 ਘੰਟੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News