ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਦੇ ਲਈ ਭਿਜਵਾਈ ਗਈ 444ਵੇਂ ਤੇ 445ਵੇਂ ਟਰੱਕ ਦੀ ਰਾਹਤ ਸਮਗਰੀ

Saturday, Aug 19, 2017 - 04:33 PM (IST)

ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਦੇ ਲਈ ਭਿਜਵਾਈ ਗਈ 444ਵੇਂ ਤੇ 445ਵੇਂ ਟਰੱਕ ਦੀ ਰਾਹਤ ਸਮਗਰੀ

ਜਲੰਧਰ (ਸੋਨੂੰ) — ਸਾਡੇ ਗੁਆਂਢੀ ਮੁਲਕ ਦੀ ਸੋਚ ਹਮੇਸ਼ਾ ਹੀ ਸਾਡੇ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਰਹੀ ਹੈ। ਸਾਡੇ ਦੇਸ਼ ਦੀ ਸ਼ਾਂਤੀ ਭੰਗ ਕਰਨ ਅਤੇ ਅਰਥ ਵਿਵਸਥਾ ਨੂੰ ਖਰਾਬ ਕਰਨ ਦੀ ਨੀਅਤ ਨਾਲ ਉਹ ਸਰਹੱਦ 'ਤੇ ਗੋਲੀਬਾਰੀ, ਘੁਸਪੈਠ ਤੋਂ ਇਲਾਵਾ ਹੋਰ ਕਈ ਤਰੀਕਿਆਂ ਨਾਲ ਲਗਾਤਾਰ ਆਪਣੀਆਂ ਚਾਲਾਂ ਚੱਲ ਰਿਹਾ ਹੈ, ਜਿਸ ਦੇ ਕਾਰਨ ਅੱਜ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਭਾਰੀ ਜਾਨੀ-ਮਾਲ ਦਾ ਨੁਕਸਾਨ ਝਲਣਾ ਪੈ ਰਿਹਾ ਹੈ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਹਰ ਹਾਲ 'ਚ ਸਾਡੇ ਲੋਕ ਦੇਸ਼ ਅਤੇ ਜਨਮ ਭੂਮੀ ਦੇ ਮੋਹ ਕਾਰਨ ਆਪਣੇ ਘਰਾਂ 'ਚ ਡਟੇ ਹੋਏ ਹਨ। ਅਜਿਹੇ ਕਾਰਨਾਂ ਤੋਂ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਹਿੰਦ ਸਮਾਚਾਰ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ 444ਵੇਂ ਅਤੇ 445ਵੇਂ ਟਰੱਕ ਦੀ ਰਾਹਤ ਸਮੱਗਰੀ ਰਵਾਨਾ ਕੀਤੀ ਗਈ । ਪਦਮਸ਼੍ਰੀ ਵਿਜੇ ਚੋਪੜਾ ਜੀ ਵੱਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ ਚੌਲ, ਆਟਾ, ਕੰਬਲ, ਚੀਨੀ, ਦਾਲ, ਚਾਹ-ਪੱਤੀ, ਤੇਲ, ਨਮਕ ਆਦਿ ਸਮੇਤ ਹੋਰ ਰੋਜ਼ਾਨਾ ਘਰੇਲੂ ਇਸਤੇਮਾਲ ਦਾ ਸਾਮਾਨ ਸ਼ਾਮਲ ਸੀ।


Related News