Pearl Scam: ਠੱਗੇ ਲੋਕਾਂ ਲਈ ਵੱਡੀ ਰਾਹਤ, ਸਰਕਾਰ ਮੋੜੇਗੀ ਪੈਸੇ, ਕਰ ਲਈ ਪੂਰੀ ਤਿਆਰੀ

Saturday, Jun 29, 2024 - 03:03 PM (IST)

Pearl Scam: ਠੱਗੇ ਲੋਕਾਂ ਲਈ ਵੱਡੀ ਰਾਹਤ, ਸਰਕਾਰ ਮੋੜੇਗੀ ਪੈਸੇ, ਕਰ ਲਈ ਪੂਰੀ ਤਿਆਰੀ

ਲੁਧਿਆਣਾ (ਵੈੱਬ ਡੈਸਕ): Pearl ਗਰੁੱਪ ਵੱਲੋਂ ਲੱਖਾਂ ਲੋਕਾਂ ਨਾਲ ਕੀਤੀ ਗਈ ਧੋਖਾਧੜੀ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਜਾਂਚ ਵਿਚ ਕੰਪਨੀ ਦੀ ਪੰਜਾਬ ਵਿਚ 500 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਦੀ ਪਛਾਣ ਹੋਈ ਹੈ। ਇਸ ਦੌਰਾਨ ਰੇਂਜ ਰੋਵਰ ਸਮੇਤ ਹੋਰ ਮਹਿੰਗੀਆਂ ਗੱਡੀਆਂ ਵੀ ਮਿਲੀਆਂ ਹਨ। ਠੱਗੇ ਗਏ ਲੋਕਾਂ ਦਾ ਪੈਸਾ ਵਾਪਸ ਦਵਾਉਣ ਲਈ ਪੰਜਾਬ ਸਰਕਾਰ ਨੇ ਵੀ ਪਲਾਨ ਤਿਆਰ ਕੀਤਾ ਹੈ। 14 ਪ੍ਰਾਈਮ ਪ੍ਰਾਪਰਟੀਆਂ 'ਤੇ ਕੁਝ ਲੋਕਾਂ ਵੱਲੋਂ ਕੀਤੇ ਗਏ ਕਬਜ਼ੇ ਛੁਡਵਾ ਕੇ ਸਰਕਾਰ ਇਨ੍ਹਾਂ ਦੀ ਵਰਤੋਂ ਖੇਤੀਬਾੜੀ ਤੇ ਹੋਰ ਕੰਮਾਂ ਲਈ ਕਰੇਗੀ।

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਫਿਰ ਕੱਸਿਆ ਅਕਾਲੀ ਦਲ 'ਤੇ ਤੰਜ, ਕਿਹਾ- "ਰੱਸੀ ਸੜ ਗਈ ਪਰ ਵਲ਼ ਨਹੀਂ ਗਿਆ" (ਵੀਡੀਓ)

14 ਪ੍ਰਾਪਰਟੀਆਂ ਵਿਚੋਂ 8 ਰੋਪੜ ਵਿਚ ਹਨ। ਫਿਰੋਜ਼ਪੁਰ ਦੇ ਜ਼ੀਰਾ ਅਤੇ ਮੋਹਾਲੀ ਵਿਚ ਦਰਜ ਮਾਮਲਿਆਂ ਵਿਚ ਹੁਣ ਤਕ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਐੱਸ.ਆਈ.ਟੀ. ਵੱਲੋਂ ਲੋਢਾ ਕਮੇਟੀ ਨਾਲ ਇਸ ਬਾਰੇ ਰਿਕਾਰਡ ਵੀ ਸਾਂਝੇ ਕੀਤੇ ਹਨ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵੱਲੋਂ ਨਿਯੁਕਤ ਲੋਢਾ ਕਮੇਟੀ ਨੂੰ ਸਹਿਯੋਗ ਦੀ ਗੱਲ ਕਹੀ ਸੀ। ਸਬੂਤ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਐੱਸ.ਆਈ.ਟੀ. ਦਾ ਵੀ ਗਠਨ ਕਰਕ ਦਿੱਤਾ ਹੈ, ਜਿਸ ਦੀ ਅਗਵਾਈ ਏ.ਆਈ.ਜੀ. ਪੱਧਰ ਦਾ ਅਧਿਕਾਰੀ ਕਰੇਗਾ।

ਇਸ ਦੇ ਨਾਲ ਹੀ ਪੰਜਾਬ ਵਿਜੀਲੈਂਸ ਨੇ ਮੁਲਜ਼ਮਾਂ ਦੇ ਖ਼ਿਲਾਫ਼ ਬਲੂ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਹੈ। ਅਪਰਾਧਕ ਜਾਂਚ ਵਿਚ ਕਿਸੇ ਵਿਅਕਤੀ ਦੀ ਪਛਾਣ ਜਾਂ ਉਸ ਦੀਆਂ ਸਰਗਰਮੀਆਂ ਦੀ ਜਾਣਕਾਰੀ ਲਈ ਨੋਟਿਸ ਜਾਰੀ ਹੁੰਦਾ ਹੈ, ਉਸ ਨੂੰ ਪਲੂ ਕਾਰਨਰ ਨੋਟਿਸ ਕਿਹਾ ਜਾਂਦਾ ਹੈ। ਇਸ ਵਿਚ ਇੰਟਰਨੈਸ਼ਨਲ ਪੁਲਸ ਨੂੰ ਆਪ੍ਰੇਸ਼ਨ ਬਾਡੀ ਵੱਲੋਂ ਮੈਂਬਰ ਦੇਸ਼ਾਂ ਤੋਂ ਜਾਣਕਾਰੀ ਲਈ ਜਾਂਦੀ ਹੈ। ਪਰਲ ਗਰੁੱਪ ਨੇ ਪੰਜਾਬ ਦੇ 10 ਲੱਖ ਲੋਕਾਂ ਸਮੇਤ ਦੇਸ਼ ਵਿਚ 5.50 ਕਰੋੜ ਲੋਕਾਂ ਤੋਂ ਪ੍ਰਾਪਰਟੀ ਵਿਚ ਨਿਵੇਸ਼ ਕਰਵਾਇਆ। ਨਿਵੇਸ਼ਕਾਂ ਨੂੰ ਫਰਜ਼ੀ ਅਲਾਟਮੈਂਟ ਲੈਟਰ ਦੇ ਕੇ ਨਿਵੇਸ਼ ਕਰਵਾਇਆ ਤੇ ਪੈਸੇ ਠੱਗ ਲਏ। ਗਰੁੱਪ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਇਨ੍ਹਾਂ ਪ੍ਰਾਪਰਟੀਆਂ ਦੀ ਹੋਈ ਪਛਾਣ

- ਲੁਧਿਆਣਾ ਦੇ ਕਰੀਮਪੁਰ ਤਹਿਸੀਲ ਦਾਖਾ ਵਿਚ 4 ਏਕੜ 1 ਕਨਾਲ 14 ਮਰਲੇ

- ਨਵਾਂਸ਼ਹਿਰ ਦੇ ਤਪੜੀਆਂ ਵਿਚ 18 ਏਕੜ।

- ਰੋਪੜ ਦੇ ਮੌਜਿਦਿਨਪੁਰ ਵਿਚ 51 ਕਨਾਲ, ਗੁਰੂ ਵਿਚ 75 ਕਨਾਲ, ਖੰਡੋਲਾ ਵਿਚ 135 ਕਨਾਲ,  ਪਿੰਡ ਖੰਡੋਲਾ ਵਿੱਚ 10 ਕਨਾਲ, ਪਿੰਡ ਸੁਲੇਮਾਨ ਵਿਚ 219 ਕਨਾਲ, ਅਟਾਰੀ ਵਿਚ 46 ਕਨਾਲ 

- ਬਠਿੰਡਾ ਵਿਚ ਵਪਾਰਕ ਪਲਾਟ, ਪੁਰਾਣਾ ਹਸਪਤਾਲ ਕਮਰਸ਼ੀਅਲ ਪਲਾਟ 21780 ਵਰਗ ਗਜ਼ ਮੱਛੀ ਮੰਡੀ ਦੇ ਸਾਹਮਣੇ, ਪ੍ਰਾਈਵੇਟ ਲਿਮਟਿਡ ਮਾਲ ਰੋਡ 'ਤੇ 4.5 ਏਕੜ ਜ਼ਮੀਨ, ਭੋਖੜਾ ਵਿਚ ਵਪਾਰਕ ਪਲਾਟ 1 ਕਨਾਲ 

- ਮੋਹਾਲੀ ਵਿਚ ਵਪਾਰਕ ਪਲਾਟ

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦਾ ਇਹ ਨੈਸ਼ਨਲ ਹਾਈਵੇਅ ਹੋਇਆ ਬਲਾਕ! 4 ਕਿੱਲੋਮੀਟਰ ਤਕ ਲੱਗਿਆ ਜਾਮ

ਕੀ ਹੈ ਪੂਰਾ ਮਾਮਲਾ 

ਦੱਸ ਦਈਏ ਕਿ ਪਰਲ ਗਰੁੱਪ ਨੇ ਪੰਜਾਬ ਸਮੇਤ ਦੇਸ਼ ਭਰ ਵਿਚ 5 ਕਰੋੜ ਆਮ ਲੋਕਾਂ ਤੋਂ ਖੇਤੀ ਤੇ ਰਿਅਲ ਅਸਟੇਟ ਜਿਹੇ ਕਾਰੋਬਾਰ ਵਿਚ ਪੈਸੇ ਲਗਾਉਣ ਦੇ ਨਾਂ 'ਤੇ 60 ਹਜ਼ਾਰ ਕਰੋੜ ਰੁਪਏ ਇਕੱਠੇ ਕੀਤੇ, ਜਿਸ ਵਿਚੋਂ ਇਕੱਲੇ ਪੰਜਾਬ ਵਿਚ ਤਕਰੀਬਨ 10 ਲੱਖ ਲੋਕਾਂ ਨਾਲ ਠੱਗੀ ਮਾਰੀ ਗਈ ਹੈ। ਕੰਪਨੀ ਨੇ ਇਹ ਨਿਵੇਸ਼ 18 ਸਾਲਾਂ ਦੌਰਾਨ ਗੈਰਕਾਨੂੰਨੀ ਤਰੀਕੇ ਨਾਲ ਹਾਸਲ ਕੀਤਾ। ਜਦੋਂ ਵਾਪਸ ਕਰਨ ਦਾ ਸਮਾਂ ਆਇਆ ਤਾਂ ਕੰਪਨੀ ਪਿੱਛੇ ਹੱਟਣ ਲੱਗ ਪਈ। ਉਦੋਂ ਇਸ ਮਾਮਲੇ ਵਿਚ ਸੇਬੀ ਨੇ ਦਖ਼ਲ ਦਿੱਤਾ ਸੀ ਤੇ ਮਾਮਲਾ ਸੁਪਰੀਮ ਕੋਰਟ ਤਕ ਪਹੁੰਚਿਆ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News