ਰਿਸ਼ਤੇਦਾਰ ਹੀ ਭਜਾ ਲੈ ਗਿਆ ਨਾਬਾਲਿਗਾ ਨੂੰ, 3 ਵਿਰੁੱਧ ਕੇਸ ਦਰਜ

Sunday, Aug 13, 2017 - 06:32 AM (IST)

ਰਿਸ਼ਤੇਦਾਰ ਹੀ ਭਜਾ ਲੈ ਗਿਆ ਨਾਬਾਲਿਗਾ ਨੂੰ, 3 ਵਿਰੁੱਧ ਕੇਸ ਦਰਜ

ਬਟਾਲਾ, (ਬੇਰੀ, ਸੈਂਡੀ)- ਥਾਣਾ ਸਦਰ ਦੀ ਪੁਲਸ ਨੇ ਨਾਬਾਲਿਗਾ ਨੂੰ ਭਜਾ ਕੇ ਲੈ ਜਾਣ ਵਾਲੇ ਨੌਜਵਾਨ ਸਮੇਤ 3 ਲੋਕਾਂ ਵਿਰੁੱਧ ਕੇਸ ਦਰਜ ਕੀਤਾ ਹੈ। 
ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਸਤਨਾਮ ਸਿੰਘ ਨੇ ਲਿਖਵਾਇਆ ਹੈ ਕਿ ਬੀਤੀ 9 ਅਗਸਤ ਨੂੰ ਉਹ ਆਪਣੀ ਪਤਨੀ ਸਮੇਤ ਘਰ ਤੋਂ ਬਾਹਰ ਕਿਤੇ ਘਰੇਲੂ ਕੰਮ ਲਈ ਗਿਆ ਸੀ ਅਤੇ ਘਰ ਵਿਚ ਉਸਦੀ ਛੋਟੀ ਲੜਕੀ ਹਰਜੀਤ ਕੌਰ (ਕਾਲਪਨਿਕ ਨਾਂ) ਇਕੱਲੀ ਮੌਜੂਦ ਸੀ। ਸਤਨਾਮ ਸਿੰਘ ਨੇ ਬਿਆਨਾਂ ਵਿਚ ਇਹ ਵੀ ਲਿਖਵਾਇਆ ਹੈ ਕਿ ਜਦੋਂ ਉਹ ਆਪਣੀ ਪਤਨੀ ਸਮੇਤ ਵਾਪਿਸ ਘਰ ਆਇਆ ਤਾਂ ਦੇਖਿਆ ਕਿ ਹਰਜੀਤ ਕੌਰ ਘਰ ਵਿਚ ਮੌਜੂਦ ਨਹੀਂ ਸੀ ਤੇ ਉਸਦੀ ਲੜਕੀ ਨੂੰ ਉਸਦਾ ਰਿਸ਼ਤੇਦਾਰ ਜੱਗਾ ਪੁੱਤਰ ਜੋਗਿੰਦਰ ਸਿੰਘ ਵਾਸੀ ਲਸ਼ਕਰੀ ਨੰਗਲ ਆਪਣੇ ਪਿਤਾ ਜੋਗਿੰਦਰ ਸਿੰਘ ਅਤੇ ਮਾਤਾ ਪਰਮਜੀਤ ਕੌਰ ਦੀ ਸ਼ਹਿ 'ਤੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ। 
ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਕਾਰਵਾਈ ਕਰਦਿਆਂ ਥਾਣਾ ਸਦਰ ਵਿਚ ਸਤਨਾਮ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਜੱਗਾ ਸਮੇਤ ਉਸਦੇ ਮਾਤਾ-ਪਿਤਾ ਦੇ ਵਿਰੁੱਧ ਵੀ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ। 


Related News