ਰਿਸ਼ਤੇ ਸ਼ਰਮਸਾਰ, ਚਾਚੇ ਨੇ ਭਤੀਜੀ ਨਾਲ ਕੀਤਾ ਜਬਰ-ਜ਼ਨਾਹ

Saturday, Jun 15, 2019 - 07:50 PM (IST)

ਰਿਸ਼ਤੇ ਸ਼ਰਮਸਾਰ, ਚਾਚੇ ਨੇ ਭਤੀਜੀ ਨਾਲ ਕੀਤਾ ਜਬਰ-ਜ਼ਨਾਹ

ਬੱਧਨੀ ਕਲਾਂ (ਬੱਬੀ)- ਇਕ 18 ਸਾਲਾ ਲ਼ੜਕੀ ਨਾਲ ਸ਼ਰੀਕੇ 'ਚੋਂ ਚਾਚਾ ਲੱਗਦੇ ਵਿਅਕਤੀ ਵੱਲੋਂ ਜਬਰ-ਜ਼ਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਕਥਿਤ ਦੋਸ਼ੀ ਨੂੰ ਕੁਝ ਘੰਟਿਆਂ 'ਚ ਹੀ ਗ੍ਰਿਫਤਾਰ ਕਰ ਲਿਆ। ਪੀੜਤ ਲੜਕੀ ਨੇ ਪੁਲਸ ਨੂੰ ਕੀਤੀ ਸ਼ਿਕਾਇਤ 'ਚ ਕਿਹਾ ਹੈ ਕਿ ਉਕਤ ਵਿਅਕਤੀ ਕਾਫੀ ਸਮੇਂ ਤੋਂ ਉਸ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ ਅਤੇ ਉਸ 'ਤੇ ਮਾੜੀ ਨਜ਼ਰ ਰੱਖਦਾ ਸੀ। ਇਸ ਬਾਰੇ ਮੈਂ ਆਪਣੀ ਮਾਤਾ ਨੂੰ ਵੀ ਦੱਸਿਆ ਸੀ, ਜਿਸ ਨੇ ਉਨ੍ਹਾਂ ਦੇ ਘਰ ਜਾ ਕੇ ਉਲਾਂਭਾ ਵੀ ਦਿੱਤਾ ਸੀ ਪਰ ਕਥਿਤ ਦੋਸ਼ੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ।
ਬੀਤੇ 6 ਜੂਨ ਵਾਲੇ ਦਿਨ ਜਦੋਂ ਮੈਂ ਘਰ 'ਚ ਇਕੱਲੀ ਸੀ ਤਾਂ ਕਥਿਤ ਦੋਸ਼ੀ ਨੇ ਸਵੇਰੇ 11 ਵਜੇ ਦੇ ਕਰੀਬ ਸਾਡੇ ਘਰ ਦਾਖਲ ਹੋ ਕੇ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਮੈਂ ਬਦਨਾਮੀ ਤੋਂ ਡਰਦਿਆਂ ਆਪਣੇ ਪਰਿਵਾਰ ਨੂੰ ਕਈ ਦਿਨ ਇਸ ਬਾਰੇ ਕੁਝ ਨਹੀਂ ਦੱਸਿਆ ਪਰ 12 ਜੂਨ ਦੀ ਰਾਤ ਨੂੰ ਉਕਤ ਦੋਸ਼ੀ ਦੁਬਾਰਾ ਫਿਰ ਘਰ ਦੀ ਕੰਧ ਟੱਪ ਕੇ ਅੰਦਰ ਆ ਗਿਆ ਅਤੇ ਮੇਰੇ ਵੱਲੋਂ ਰੌਲਾ ਪਾਉਣ 'ਤੇ ਉਹ ਭੱਜ ਗਿਆ।
ਲ਼ੜਕੀ ਦੀ ਮਾਤਾ ਨੇ ਦੱਸਿਆ ਕਿ ਕਥਿਤ ਦੋਸ਼ੀ ਸ਼ਰੀਕੇ 'ਚੋਂ ਲ਼ੜਕੀ ਦਾ ਚਾਚਾ ਲੱਗਦਾ ਹੈ। ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਨ ਉਪਰੰਤ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।


author

satpal klair

Content Editor

Related News