Punjab : ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਨਵੇਂ ਹੁਕਮ ਜਾਰੀ
Friday, Apr 25, 2025 - 12:48 PM (IST)

ਲੁਧਿਆਣਾ (ਪੰਕਜ) : ਅੰਡਰਟ੍ਰੇਨਿੰਗ ਨਾਇਬ ਤਹਿਸੀਲਦਾਰਾਂ ਵਲੋਂ ਰਜਿਸਟ੍ਰੇਸ਼ਨ ਦੀ ਜ਼ਿੰਮੇਵਾਰੀ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਜਿਸ ਮਗਰੋਂ ਡੀ. ਸੀ. ਹਿਮਾਂਸ਼ੂ ਜੈਨ ਵਲੋਂ ਬੁੱਧਵਾਰ ਨੂੰ ਜ਼ਿਲ੍ਹੇ ਦੀਆਂ ਤਹਿਸੀਲਾਂ ਅਤੇ ਉਪ ਤਹਿਸੀਲਾਂ ’ਚ ਜਿਨ੍ਹਾਂ ਨਾਇਬ ਤਹਿਸੀਲਦਾਰਾਂ ਦੀ ਨਿਯੁਕਤੀ ਕਰਦੇ ਹੋਏ ਉਨ੍ਹਾਂ ਨੂੰ ਰਜਿਸਟ੍ਰੇਸ਼ਨ ਦੀ ਪਾਵਰ ਦਿੱਤੀ ਸੀ, ਉਨ੍ਹਾਂ ’ਚੋਂ ਜ਼ਿਆਦਾਤਰ ਦੇ ਟ੍ਰੇਨਿੰਗ ਪੀਰੀਅਡ ’ਚ ਹੋਣ ਕਾਰਨ ਇਸ ਕੰਮ ਕਰਨ ਤੋਂ ਇਨਕਾਰ ਕਰਨ ’ਤੇ ਮੁੜ ਉਨ੍ਹਾਂ ਹੀ ਅਧਿਕਾਰੀਆਂ ਨੂੰ ਵਾਪਸ ਤਹਿਸੀਲਾਂ ’ਚ ਭੇਜਿਆ ਗਿਆ ਹੈ, ਜੋ ਪਹਿਲਾਂ ਰਜਿਸਟਰੀਆਂ ਕਰਨ ਦੀ ਜ਼ਿੰਮੇਵਾਰੀ ਨਿਭਾਅ ਰਹੇ ਸਨ। ਪੰਜਾਬ ’ਚ ਪਿਛਲੇ ਕੁਝ ਮਹੀਨੇ ਤੋਂ ਸਰਕਾਰ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਜਗ੍ਹਾ ਕਾਨੂੰਨਗੋ ਜਾਂ ਸੁਪਰਡੈਂਟ ਰੈਂਕ ਦੇ ਮੁਲਾਜ਼ਮਾਂ ਤੋਂ ਰਜਿਸਟ੍ਰੇਸ਼ਨ ਦਾ ਕੰਮ ਕਰਵਾ ਰਹੀ ਸੀ ਪਰ ਕੁਝ ਸ਼ਹਿਰਾਂ ’ਚ ਮੁੜ ਰਜਿਸਟ੍ਰੇਸ਼ਨ ਦੀ ਪਾਵਰ ਰੈਵੇਨਿਊ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਲੁਧਿਆਣਾ ਦੇ ਡੀ. ਸੀ. ਹਿਮਾਂਸ਼ੂ ਜੈਨ ਵਲੋਂ ਵੀ ਜ਼ਿਲ੍ਹੇ ਦੀ ਸਬ-ਤਹਿਸੀਲ ਅਤੇ ਤਹਿਸੀਲਾਂ ’ਚੋਂ ਕੁਝ ’ਤੇ ਨਵ-ਨਿਯੁਕਤ ਨਾਇਬ ਤਹਿਸੀਲਦਾਰਾਂ ਨੂੰ (ਇਕ ਤਹਿਸੀਲ ਵਿਚ ਦੋ) ਰੋਟੇਸ਼ਨ ਵਾਈਜ਼ ਰਜਿਸਟ੍ਰੇਸ਼ਨ ਕਰਨ ਸਬੰਧੀ ਨਿਯੁਕਤੀਆਂ ਕੀਤੀਆਂ ਗਈਆਂ ਪਰ ਇਨ੍ਹਾਂ ਹੁਕਮਾਂ ਤੋਂ ਤੁਰੰਤ ਬਾਅਦ ਜ਼ਿਆਦਾਤਰ ਅੰਡਰ ਟ੍ਰੇਨਿੰਗ ਨਾਇਬ ਤਹਿਸੀਲਦਾਰਾਂ ਨੇ ਇਸ ਜ਼ਿੰਮੇਵਾਰੀ ਤੋਂ ਆਪਣੇ ਪੈਰ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ।
ਇਹ ਵੀ ਪੜ੍ਹੋ : ਡ੍ਰਾਈਵਿੰਗ ਲਾਇਸੈਂਸ ਨੂੰ ਲੈ ਕੇ ਪਿਆ ਨਵਾਂ ਪੰਗਾ, ਹੁਣ ਖੜ੍ਹੀ ਹੋਈ ਇਹ ਵੱਡੀ ਪ੍ਰੇਸ਼ਾਨੀ
ਇਸ ਦੀ ਸੂਚਨਾ ਮਿਲਣ ਤੋਂ ਬਾਅਦ ਡੀ. ਸੀ. ਜੈਨ ਨੇ ਵੀਰਵਾਰ ਨੂੰ ਇਕ ਵਾਰ ਫਿਰ ਸਾਰੀਆਂ ਤਹਿਸੀਲਾਂ ’ਚ ਰਜਿਸਟ੍ਰੇਸ਼ਨ ਦੀ ਪਾਵਰ ਉਨ੍ਹਾਂ ਦੀ ਅਧਿਕਾਰੀਆਂ ਦੇ ਜ਼ਿੰਮੇ ਸੌਂਪਣ ਦੇ ਹੁਕਮ ਜਾਰੀ ਕੀਤੇ, ਜੋ ਕਈ ਮਹੀਨਿਆਂ ਤੋਂ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਅ ਰਹੇ ਸਨ। ਅਸਲ ’ਚ ਜਿਨ੍ਹਾਂ ਅਧਿਕਾਰੀਆਂ ਤੋਂ ਸਰਕਾਰ ਰਜਿਸਟ੍ਰੇਸ਼ਨ ਦਾ ਕੰਮ ਕਰਵਾ ਰਹੀ ਹੈ, ਉਨ੍ਹਾਂ ’ਚੋਂ ਜ਼ਿਆਦਾਤਰ ਕਈ-ਕਈ ਸਾਲਾਂ ਤੱਕ ਤਹਿਸੀਲਾਂ ’ਚ ਰਜਿਸਟਰੀ ਕਲਰਕ ਦੀ ਜ਼ਿੰਮੇਵਾਰੀ ਨਿਭਾਅ ਚੁੱਕੇ ਹਨ ਅਤੇ ਉਨ੍ਹਾਂ ਨੂੰ ਕਿਹੜੇ ਦਸਤਾਵੇਜ਼ ਰਜਿਸਟਰਡ ਕਰਨਾ ਹੈ ਜਾਂ ਇਸ ਵਿਚ ਕੀ ਕਮੀ ਹੈ, ਦੀ ਪੂਰੀ ਜਾਣਕਾਰੀ ਹੈ। ਇਸੇ ਗੱਲ ਦਾ ਤਜਰਬਾ ਸੁਪਰਡੈਂਟ ਰੈਂਕ ਦੇ ਅਧਿਕਾਰੀਆਂ ਲਈ ਜਿੱਥੇ ਲਾਹੇਵੰਦ ਬਣ ਚੁੱਕਾ ਹੈ, ਉਥੇ ਸਰਕਾਰ ਨੂੰ ਲਗਾਤਾਰ ਰੈਵੇਨਿਊ ਮਿਲਣਾ ਅਤੇ ਜਨਤਾ ਨੂੰ ਪ੍ਰੇਸ਼ਾਨੀ ਤੋਂ ਬਚਾਉਣ ’ਚ ਵੀ ਇਹੀ ਤਜਰਬਾ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ਲਈ ਸੂਬਾ ਸਰਕਾਰ ਦਾ ਵੱਡਾ ਐਲਾਨ, ਸਰਪੰਚਾਂ ਲਈ ਵਿਸ਼ੇਸ਼ ਹਦਾਇਤਾਂ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e