ਇੰਤਜ਼ਾਰ ਖ਼ਤਮ, NTA ਨੇ ਜਾਰੀ ਕੀਤਾ ਪ੍ਰੀਖਿਆ ਸ਼ਡਿਊਲ, JEE Main ਲਈ ਰਜਿਸਟ੍ਰੇਸ਼ਨ ਸ਼ੁਰੂ
Thursday, Dec 15, 2022 - 11:37 PM (IST)
ਲੁਧਿਆਣਾ (ਵਿੱਕੀ) : ਪਿਛਲੇ ਲੰਬੇ ਸਮੇਂ ਤੋਂ ਜੇ. ਈ. ਈ. ਮੇਨ ਨੂੰ ਲੈ ਕੇ ਕਰੀਬ 12 ਲੱਖ ਸੰਭਾਵੀ ਇੰਜੀਨੀਅਰਾਂ ਦਾ ਇੰਤਜ਼ਾਰ ਅੱਜ ਉਸ ਸਮੇਂ ਖਤਮ ਹੋ ਗਿਆ, ਜਦੋਂ ਨੈਸ਼ਨਲ ਟੈਸਟਿੰਗ ਏਜੰਸੀ ਨੇ ਇਸ ਪ੍ਰੀਖਿਆ ਦਾ ਸ਼ਡਿਊਲ ਅੱਜ ਜਾਰੀ ਕਰ ਦਿੱਤਾ। ਇਹ ਪ੍ਰੀਖਿਆ 2 ਪੜਾਵਾਂ ’ਚ ਲਈ ਜਾਵੇਗੀ। ਐੱਨ. ਟੀ. ਏ. ਨੇ ਜੁਆਇੰਟ ਐਂਟ੍ਰੈਂਸ ਐਗਜ਼ਾਮੀਨੇਸ਼ਨ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਰਜਿਸਟ੍ਰੇਸ਼ਨ ਪ੍ਰਕਿਰਿਆ ਵੀਰਵਾਰ ਤੋਂ ਸ਼ੁਰੂ ਹੋ ਗਈ ਹੈ। ਕੈਂਡੀਡੇਟ 12 ਜਨਵਰੀ 2023 (ਰਾਤ 9 ਵਜੇ) ਤੱਕ ਰਜਿਟ੍ਰੇਸ਼ਨ ਕਰ ਸਕਦੇ ਹਨ। ਫ਼ੀਸ ਦਾ ਭੁਗਤਾਨ ਕਰਨ ਦੀ ਆਖਰੀ ਤਾਰੀਖ 12 ਜਨਵਰੀ ਰਾਤ 11.50 ਵਜੇ ਤੱਕ ਹੈ।
ਐੱਨ. ਟੀ. ਏ. ਜੇ. ਈ. ਈ. ਮੇਨ ਸੈਸ਼ਨ-1 ਪੇਪਰ 1 (ਬੀ. ਈ./ਬੀ. ਟੈੱਕ) ਦੀ ਪ੍ਰੀਖਿਆ 24, 25, 27, 28, 29, 30 ਅਤੇ 31 ਜਨਵਰੀ ਨੂੰ ਲਈ ਜਾਵੇਗੀ। ਸੈਸ਼ਨ-2 ਦਾ ਆਯੋਜਨ ਅਪ੍ਰੈਲ ਮਹੀਨੇ ’ਚ ਕੀਤਾ ਜਾਵੇਗਾ। ਸੈਸ਼ਨ-2 ਦਾ ਆਯੋਜਨ ਬੀ. ਆਰਕ ਅਤੇ ਬੀ. ਪਲਾਨਿੰਗ ਕੋਰਸਾਂ ਲਈ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਅਵਾਰਾ ਪਸ਼ੂ ਨੇ ਔਰਤ 'ਤੇ ਕੀਤਾ ਜਾਨਲੇਵਾ ਹਮਲਾ, ਪੈਰਾਂ ਹੇਠ ਬੁਰੀ ਤਰ੍ਹਾਂ ਲਤਾੜਿਆ, ਦੇਖੋ ਵੀਡੀਓ
ਰਜਿਸਟ੍ਰੇਸ਼ਨ ਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
* ਫੋਟੋ ਅਤੇ ਦਸਤਖਤ ਅਪਲੋਡ ਕਰਦੇ ਸਮੇਂ ਵਿਦਿਆਰਥੀ ਨੋਟੀਫਿਕੇਸ਼ਨ ’ਚ ਦਿੱਤੇ ਨਿਰਦੇਸ਼ਾਂ ਦਾ ਪਾਲਣ ਕਰਨ।
* ਵਿਦਿਆਰਥੀਆਂ ਨੂੰ ਦੇਖਣਾ ਹੋਵੇਗਾ ਕਿ ਸਕੈਨ ਕੀਤੀ ਗਈ ਫੋਟੋ ਸਾਫ਼, ਦੇਖਣ ’ਚ ਠੀਕ ਅਤੇ ਸਹੀ ਸਾਈਜ਼ ਵਿੱਚ ਹੈ ਜਾਂ ਨਹੀਂ।
* ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਨੂੰ ਸੇਵ ਕਰ ਲੈਣ ਕਿਉਂਕਿ ਬਾਅਦ ’ਚ ਲੋੜ ਪੈ ਸਕਦੀ ਹੈ।
ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
13 ਭਾਸ਼ਵਾਂ ’ਚ ਲਈ ਜਾਵੇਗੀ ਪ੍ਰੀਖਿਆ
ਜੇ. ਈ. ਈ. ਮੇਨ-2023 ਪ੍ਰੀਖਿਆ ਦਾ ਆਯੋਜਨ 13 ਭਾਸ਼ਾਵਾਂ 'ਚ ਕੀਤਾ ਜਾਵੇਗਾ, ਜਿਨ੍ਹਾਂ 'ਚ ਅੰਗਰੇਜ਼ੀ, ਹਿੰਦੀ, ਪੰਜਾਬੀ, ਤਮਿਲ, ਤੇਲਗੂ, ਅਸਮੀਆ, ਬੰਗਾਲੀ, ਮਲਿਆਲਮ, ਮਰਾਠੀ, ਉੜੀਆ, ਗੁਜਰਾਤੀ, ਕੰਨੜ ਅਤੇ ਉਰਦੂ ਸ਼ਾਮਲ ਹੈ।
ਇਹ ਹੈ ਜੇ. ਈ. ਈ. ਮੇਨ-2023 ਦਾ ਪੈਟਰਨ
* ਪੇਪਰ-1 'ਚ ਬੀ. ਈ. ਅਤੇ ਬੀ. ਟੈੱਕ ਵਿੱਚ ਮੈਥੇਮੈਟਿਕਸ, ਡਿਜ਼ੀਕਸ ਅਤੇ ਕੈਮਿਸਟਰੀ ਦੇ ਸਵਾਲ ਸ਼ਾਮਲ ਹੋਣਗੇ। ਇਹ ਪ੍ਰੀਖਿਆ ਕੇਵਲ ਕੰਪਿਊਟਰ ਆਧਾਰਿਤ ਟੈਸਟ (ਸੀ. ਬੀ. ਟੀ.) ਮੋਡ ਵਿੱਚ ਲਈ ਜਾਵੇਗੀ, ਜਿਸ ਵਿੱਚ ਆਬਜੈਕਟਿਵ ਟਾਈਪ ਮਲਟੀਪਲ ਚੁਆਇਸ ਕਵੈਸਚਨ (ਐੱਮ. ਸੀ. ਕਿਊ.) ਸ਼ਾਮਲ ਹੋਣਗੇ।
* ਪੇਪਰ-2 ਏ (ਬੀ. ਆਰਕ) 'ਚ ਸਿਰਫ ਕੰਪਿਊਟਰ ਆਧਾਰਿਤ ਟੈਸਟ (ਸੀ. ਬੀ. ਟੀ.) ਮੋਡ 'ਚ ਮੈਥੇਮੈਟਿਕਸ (ਪਾਰਟ-1) ਅਤੇ ਐਪਟੀਚਿਊਡ ਟੈਸਟ (ਪਾਰਟ-2) ਤੋਂ ਮਲਟੀਪਲ ਚੁਆਇਸ ਕਵੈਸਚਨ (ਐੱਮ. ਸੀ. ਕਿਊ) ਡਰਾਇੰਗ ਟੈਸਟ (ਪਾਰਟ-3) ਸ਼ਾਮਲ ਹੋਣਗੇ।
* ਪੇਪਰ-2 ਬੀ (ਬੀ. ਪਲਾਨਿੰਗ) ’ਚ ਮੈਥੇਮੈਟਿਕਸ (ਪਾਰਟ-1), ਐਪਟੀਚਿਊਡ ਟੈਸਟ (ਪਾਰਟ-2) ਅਤੇ ਪਲਾਨਿੰਗ ਬੇਸਡ ਕਵੈਸਚਨ (ਪਾਰਟ-3) ਸਿਰਫ ਕੰਪਿਊਟਰ ਬੇਸਡ ਟੈਸਟ (ਸੀ. ਬੀ. ਟੀ.) ਮੋਡ ’ਚ ਲਏ ਜਾਣਗੇ।
ਇਹ ਵੀ ਪੜ੍ਹੋ : ਫਾਸਟੈਗ ਬਣਿਆ ਲੋਕਾਂ ਲਈ ਮੁਸੀਬਤ, ਸੰਗਰੂਰ ’ਚ ਖੜ੍ਹੀ ਕਾਰ ਦਾ ਚੰਡੀਗੜ੍ਹ ਨੇੜੇ ਕੱਟਿਆ ਗਿਆ ਟੋਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।