ਕੈਂਸਲ ਹੋਈਆ ਟਿਕਟਾ ਦੇ ਪੈਸੇ ਵਾਪਸ ਨਾ ਕਰਨ ''ਤੇ ਵਿਅਕਤੀ ਖਿਲਾਫ਼ ਕੇਸ ਦਰਜ
Thursday, Aug 03, 2017 - 03:08 PM (IST)

ਬਟਾਲਾ(ਸੈਂਡੀ) - ਥਾਣਾ ਸਿਟੀ ਦੀ ਪੁਲਸ ਨੇ ਇਕ ਵਿਅਕਤੀ ਦੀਆਂ ਟਿਕਟਾਂ ਦੇ ਪੈਸੇ ਵਾਪਸ ਨਾ ਕਰਨ ਵਾਲੇ ਵਿਅਕਤੀ ਖਿਲਾਫ਼ ਕੇਸ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸੰਬੰਧੀ ਪੁਲਸ ਨੂੰ ਦਿੱਤੀ ਦਰਖਾਸਤ 'ਚ ਪੀ. ਬੀ ਸ਼ੰਕਰ ਰੈਡੀ ਵਾਸੀ ਅਮਰੀਕਾ ਨੇ ਦੱਸਿਆ ਕਿ ਉਸ ਨੇ ਹਰਵਿੰਦਰ ਸਿੰਘ ਏਜੰਟ ਪੁੱਤਰ ਸਤਨਾਮ ਸਿੰਘ ਵਾਸੀ ਖੁਸਰੋਵਾਲ ਜਲੰਧਰ ਨੂੰ 1,65,000 ਰੁਪਏ ਟਿਕਟਾ ਕਰਾਉਣ ਲਈ ਉਸ ਦੇ ਖਾਤੇ ਕੈਨਰਾ ਬੈਂਕ ਰੇਲਵੇ ਰੋਡ ਬਟਾਲਾ 'ਚ ਪਾਏ ਸਨ ਪਰ ਟਿਕਟਾ ਕੈਂਸਲ ਹੋਣ 'ਤੇ ਉਕਤ ਵਿਅਕਤੀ ਨੇ ਮੈਨੂੰ ਮੇਰੇ ਪੈਸੇ ਵਾਪਸ ਨਹੀਂ ਕੀਤੇ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀ ਏ. ਐਸ. ਆਈ ਬਲਦੇਵ ਰਾਜ ਨੇ ਦੱਸਿਆ ਕਿ ਪੀ. ਬੀ. ਸ਼ੰਕਰ ਰੈਡੀ ਦੇ ਬਿਆਨਾ ਦੇ ਆਧਾਰ 'ਤੇ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।