ਦਾਜ ਦੇ ਲੋਭੀ ਸਹੁਰੇ ਪਰਿਵਾਰ ’ਤੇ ਕੇਸ ਦਰਜ

Sunday, Aug 12, 2018 - 12:54 AM (IST)

ਦਾਜ ਦੇ ਲੋਭੀ ਸਹੁਰੇ ਪਰਿਵਾਰ ’ਤੇ ਕੇਸ ਦਰਜ

ਬਰਨਾਲਾ, (ਸਿੰਧਵਾਨੀ, ਰਵੀ)– ਵਿਆਹੁਤਾ ਨੂੰ ਦਾਜ  ਲਈ ਤੰਗ-ਪ੍ਰੇਸ਼ਾਨ ਕਰਨ ’ਤੇ ਪਤੀ, ਸੱਸ ਅਤੇ ਸਹੁਰੇ ਖਿਲਾਫ ਥਾਣਾ ਮਹਿਲ ਕਲਾਂ ’ਚ ਕੇਸ ਦਰਜ ਕੀਤਾ ਗਿਆ ਹੈ।  ਸਹਾਇਕ ਥਾਣੇਦਾਰ ਸਤਪਾਲ ਸਿੰਘ ਨੇ ਦੱਸਿਆ ਕਿ ਸੁਖਪ੍ਰੀਤ ਕੌਰ ਵਾਸੀ ਹਾਲ ਆਬਾਦ ਮਹਿਲ ਕਲਾਂ ਨੇ ਇਕ ਦਰਖਾਸਤ ਪੁਲਸ ਅਧਿਕਾਰੀਆਂ ਨੂੰ ਦਿੱਤੀ ਸੀ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਹੋਰ ਦਾਜ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਦਾ ਹੈ ਅਤੇ ਉਸ ਦਾ ਇਸਤਰੀ ਧਨ ਵੀ ਉਨ੍ਹਾਂ ਨੇ ਖੁਰਦ-ਬੁਰਦ ਕਰ ਦਿੱਤਾ। ਪੁਲਸ ਨੇ ਮੁੱਦਈ ਦੀ ਦਰਖਾਸਤ ਦੀ ਜਾਂਚ ਕਰਨ ਉਪਰੰਤ ਉਸ ਦੇ ਪਤੀ ਬਹਾਦਰ ਸਿੰਘ, ਸਹੁਰੇ ਸਰਦੂਲ ਸਿੰਘ ਅਤੇ ਸੱਸ ਭੂਰੋ ਕੌਰ ਵਾਸੀ ਲੈਲੋਵਾਲ ਤਲਵੰਡੀ ਸਾਬੋ ਬਠਿੰਡਾ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News