ਸਰਕਾਰੀ ਕਣਕ ਨੂੰ ਮਹਿੰਗੇ ਭਾਅ ਵੇਚਣ ਵਾਲਿਆਂ ਵਿਰੁੱਧ ਕੇਸ ਦਰਜ

Wednesday, Sep 13, 2017 - 03:48 AM (IST)

ਸਰਕਾਰੀ ਕਣਕ ਨੂੰ ਮਹਿੰਗੇ ਭਾਅ ਵੇਚਣ ਵਾਲਿਆਂ ਵਿਰੁੱਧ ਕੇਸ ਦਰਜ

ਬਟਾਲਾ/ਫਤਿਹਗੜ੍ਹ ਚੂੜੀਆਂ,   (ਬੇਰੀ, ਸਾਰੰਗਲ, ਬਿਕਰਮਜੀਤ)-  ਆਟਾ-ਦਾਲ ਸਕੀਮ ਤਹਿਤ ਆਉਂਦੀ ਸਰਕਾਰੀ ਕਣਕ ਨੂੰ ਮਹਿੰਗੇ ਭਾਅ ਵੇਚਣ ਦਾ ਧੰਦਾ ਕਰਨ ਵਾਲੇ ਵਿਅਕਤੀ ਨੂੰ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਵੱਲੋਂ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਏ. ਐੱਸ. ਆਈ. ਨੰਦ ਲਾਲ ਨੇ ਦੱਸਿਆ ਕਿ ਪੁਲਸ ਨੂੰ ਦੇਰ ਸ਼ਾਮ ਏ. ਐੱਫ. ਐੱਸ. ਓ. ਫਤਿਹਗੜ੍ਹ ਚੂੜੀਆਂ ਬਲਜੀਤ ਸਿੰਘ ਵੱਲੋਂ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਕਿ ਨਿਰੀਖਣ ਇੰਸਪੈਕਟਰ ਲਖਵਿੰਦਰ ਸਿੰਘ ਤੇ ਸੰਦੀਪ ਕੁਮਾਰ ਨੂੰ ਸੂਚਨਾ ਮਿਲੀ ਹੈ ਕਿ ਸਰਕਾਰੀ ਡਿਪੂਆਂ ਵਾਲੀ ਕਣਕ ਜੋ ਗਰੀਬ ਲੋਕਾਂ ਨੂੰ ਵੰਡੀ ਜਾਂਦੀ ਹੈ, ਹਰਬੰਸ ਸਿੰਘ ਪੁੱਤਰ ਬੁੱਢਾ ਸਿੰਘ ਵਾਸੀ ਵਾਰਡ ਨੰ.1 ਫਤਿਹਗੜ੍ਹ ਚੂੜੀਆਂ ਡਿਪੂ ਹੋਲਡਰਾਂ ਨਾਲ ਮਿਲੀਭੁਗਤ ਕਰਕੇ ਸਰਕਾਰੀ ਕਣਕ ਨਾਜਾਇਜ਼ ਤੌਰ 'ਤੇ ਲੈ ਕੇ ਅੱਗੇ ਮਹਿੰਗੇ ਭਾਅ ਵੇਚ ਦਿੰਦਾ ਹੈ ਤੇ ਅੱਜ ਉਹ ਇਕ ਟਰੈਕਟਰ-ਟਰਾਲੀ ਨੰ. ਪੀ. ਬੀ. 18-2259 'ਤੇ ਲੱਦੀ ਕਣਕ ਦੀ ਟਰਾਲੀ ਹਰਬੰਸ ਸਿੰਘ ਦੇ ਘਰ ਖੜ੍ਹੀ ਹੈ। ਏ. ਐੱਸ. ਆਈ. ਨੰਦ ਲਾਲ ਨੇ ਅੱਗੇ ਦੱਸਿਆ ਕਿ ਇਸ ਦੇ ਤੁਰੰਤ ਬਾਅਦ ਉਨ੍ਹਾਂ ਨੇ ਉਕਤ ਖੁਰਾਕ ਸਪਲਾਈ ਦੇ ਅਧਿਕਾਰੀ ਦੀ ਸ਼ਿਕਾਇਤ 'ਤੇ ਮੌਕੇ 'ਤੇ ਜਾ ਕੇ ਛਾਪਾ ਮਾਰਿਆ ਤਾਂ ਉਥੋਂ 84 ਕੁਇੰਟਲ 65 ਕਿਲੋ ਸਰਕਾਰੀ ਕਣਕ ਬਰਾਮਦ ਕਰਦਿਆਂ ਹਰਬੰਸ ਸਿੰਘ ਨੂੰ ਗ੍ਰਿਫਤਾਰ ਲਿਆ ਗਿਆ ਜਦਕਿ ਬਲਵਿੰਦਰ ਸਿੰਘ ਮੌਕੇ ਤੋਂ ਭੱਜ ਗਿਆ। ਉਕਤ ਅਧਿਕਾਰੀ ਨੇ ਅੱਗੇ ਦੱਸਿਆ ਕਿ ਸਹਾਇਕ ਖੁਰਾਕ ਸਪਲਾਈ ਅਫਸਰ ਬਲਜੀਤ ਸਿੰਘ ਦੀ ਸ਼ਿਕਾਇਤ 'ਤੇ ਉਕਤ ਦੋਵਾਂ ਵਿਅਕਤੀਆਂ ਵਿਰੁੱਧ ਮੁਕੱਦਮਾ ਨੰ. 88 ਧਾਰਾ 420 ਆਈ. ਪੀ. ਸੀ. 7 ਈ. ਸੀ. ਐਕਟ ਤਹਿਤ ਥਾਣਾ ਫਤਿਹਗੜ੍ਹ ਚੂੜੀਆਂ ਵਿਚ ਕੇਸ ਦਰਜ ਕਰ ਦਿੱਤਾ ਗਿਆ ਹੈ। 


Related News