ਝਗੜੇ ਦੀ ਰੰਜਿਸ਼ ਵਿਚ ਵਿਅਕਤੀ ਨੂੰ ਜ਼ਖਮੀ ਕਰਨ ਉੱਤੇ 5 ਵਿਰੁੱਧ ਕੇਸ ਦਰਜ
Tuesday, Jul 11, 2017 - 10:59 AM (IST)
ਫਰੀਦਕੋਟ(ਰਾਜਨ)-ਪਹਿਲਾਂ ਹੋਏ ਝਗੜੇ ਦੀ ਰੰਜਿਸ਼ ਵਿਚ ਪਿੰਡ ਬੁਰਜ ਹਰੀਕਾ ਵਿਖੇ ਇਕ ਵਿਅਕਤੀ ਦੀ ਕੁੱਟਮਾਰ ਕਰ ਕੇ ਜ਼ਖਮੀ ਕਰ ਦੇਣ ਦੇ ਮਾਮਲੇ ਵਿਚ ਪੰਜ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਬਿਆਨਕਰਤਾ ਜਗਸੀਰ ਸਿੰਘ ਵਾਸੀ ਪਿੰਡ ਬੁਰਜ ਹਰੀਕਾ ਨੇ ਦੋਸ਼ ਲਾਇਆ ਕਿ ਬਿੰਦਰ ਸਿੰਘ, ਜਗਮੀਤ ਸਿੰਘ, ਜਗਦੀਸ਼ ਸਿੰਘ, ਸਤਨਾਮ ਸਿੰਘ ਤੇ ਸੁਖਚੈਨ ਸਿੰਘ ਨੇ ਉਸ ਦੀ ਤੇ ਉਸ ਦੇ ਚਾਚੇ ਦੇ ਲੜਕੇ ਦੀ ਉਸ ਵੇਲੇ ਕੁੱਟਮਾਰ ਕਰ ਕੇ ਸੱਟਾਂ ਮਾਰੀਆਂ ਜਦੋਂ ਉਹ ਦੋਵੇਂ ਘੁੰਮਣ ਲਈ ਗਏ ਹੋਏ ਸਨ। ਬਿਆਨਕਰਤਾ ਅਨੁਸਾਰ ਇਸ ਤੋਂ ਇਲਾਵਾ ਉਕਤ ਸਾਰਿਆਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਉਨ੍ਹਾਂ ਦੋਸ਼ ਲਾਇਆ ਕਿ ਉਸ ਦੇ ਪਿਤਾ ਬਿੱਕਰ ਸਿੰਘ ਦਾ ਕੁਝ ਸਮਾਂ ਪਹਿਲਾਂ ਉਕਤਾਨ ਨਾਲ ਝਗੜਾ ਹੋਇਆ ਸੀ, ਜਿਸ ਦੀ ਰੰਜਿਸ਼ ਵਿਚ ਉਕਤਾਨ ਨੇ ਉਨ੍ਹਾਂ ਦੇ ਸੱਟਾਂ ਮਾਰੀਆਂ। ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਾ ਹੋਣ ਦੀ ਸੂਰਤ ਵਿਚ ਤਫਤੀਸ਼ ਸਹਾਇਕ ਥਾਣੇਦਾਰ ਹਾਕਮ ਸਿੰਘ ਵੱਲੋਂ ਜਾਰੀ ਹੈ।
