ਗੁੰਮ 3 ਸਾਲਾ ਬੱਚੀ ਨੂੰ ਕੀਤਾ ਵਾਰਿਸਾਂ ਹਵਾਲੇ

Sunday, Aug 13, 2017 - 01:30 AM (IST)

ਗੁੰਮ 3 ਸਾਲਾ ਬੱਚੀ ਨੂੰ ਕੀਤਾ ਵਾਰਿਸਾਂ ਹਵਾਲੇ

ਦਸੂਹਾ, (ਝਾਵਰ)- ਅੱਜ ਸਵੇਰੇ ਦਸੂਹਾ ਬੱਸ ਸਟੈਂਡ ਕੋਲ ਇਕ 3 ਸਾਲਾ ਲਾਵਾਰਿਸ ਬੱਚੀ ਜਦੋਂ ਰੋਂਦੀ ਹੋਈ ਭੀੜ-ਭੜੱਕੇ ਵਾਲੀ ਥਾਂ ਤੋਂ ਮਿਲੀ ਤਾਂ ਪੁਲਸ ਨੂੰ ਭਾਜੜ ਪੈ ਗਈ। ਥਾਣਾ ਮੁਖੀ ਦਸੂਹਾ ਪਲਵਿੰਦਰ ਸਿੰਘ ਤੇ ਏ. ਐੱਸ. ਆਈ. ਗੁਰਬਚਨ ਸਿੰਘ ਨੇ ਦੱਸਿਆ ਕਿ ਇਹ ਬੱਚੀ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਹਿੰਦੀ ਵਿਚ ਦੇ ਰਹੀ ਸੀ। ਲਗਭਗ ਇਕ ਘੰਟਾ ਪੁਲਸ ਨੇ ਇਸ ਬੱਚੀ ਨੂੰ ਰੇਲਵੇ ਸਟੇਸ਼ਨ, ਬੱਸ ਸਟੈਂਡ, ਕੈਂਥਾਂ ਤੇ ਸ਼ਹਿਰ ਦੇ ਹੋਰ ਚੌਕਾਂ ਵਿਚ ਘੁਮਾਇਆ ਅਤੇ ਲਾਊਡ ਸਪੀਕਰ ਰਾਹੀਂ ਅਨਾਊਂਸਮੈਂਟ ਵੀ ਕੀਤੀ। 
ਅਖੀਰ ਇਕ ਘੰਟੇ ਬਾਅਦ ਪੁਲਸ ਨੂੰ ਬੱਚੀ ਦੇ ਅਸਲ ਵਾਰਿਸਾਂ ਨੂੰ ਲੱਭਣ 'ਚ ਕਾਮਯਾਬੀ ਮਿਲੀ ਅਤੇ ਪੁਲਸ ਥਾਣੇ 'ਚ ਬੱਚੀ ਨਭਿਆ ਨੂੰ ਉਸ ਦੀ ਮਾਤਾ ਮੌਸੀਨਾ ਪਤਨੀ ਗੁਲਫਾਮ ਵਾਸੀ ਪਲੜੀ ਜ਼ਿਲਾ ਮੁਜ਼ੱਫਰਨਗਰ (ਉੱਤਰ ਪ੍ਰਦੇਸ਼), ਜੋ ਕਿ ਹੁਣ ਦਸਮੇਸ਼ ਨਗਰ ਦਸੂਹਾ 'ਚ ਰਹਿ ਰਹੇ ਹਨ, ਦੇ ਹਵਾਲੇ ਕਰ ਕੇ ਸੁਖ ਦਾ ਸਾਹ ਲਿਆ। ਬੱਚੀ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਲਗਭਗ 2 ਘੰਟੇ ਪਹਿਲਾਂ ਭੇਤਭਰੀ ਹਾਲਤ 'ਚ ਲਾਪਤਾ ਹੋ ਗਈ ਸੀ। ਉਸ ਨੇ ਪੁਲਸ ਮੁਲਾਜ਼ਮਾਂ ਵੱਲੋਂ ਕੀਤੇ ਇਸ ਉਪਰਾਲੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ।


Related News