9 ਤੇ 10 ਜਨਵਰੀ ਨੂੰ ਹੋਵੇਗੀ ਸਮਾਜਿਕ ਸਿੱਖਿਆ, ਗਣਿਤ ਅਤੇ ਸਾਇੰਸ ਅਧਿਆਪਕ ਭਰਤੀ ਪ੍ਰੀਖਿਆ

Wednesday, Jan 06, 2021 - 10:15 AM (IST)

9 ਤੇ 10 ਜਨਵਰੀ ਨੂੰ ਹੋਵੇਗੀ ਸਮਾਜਿਕ ਸਿੱਖਿਆ, ਗਣਿਤ ਅਤੇ ਸਾਇੰਸ ਅਧਿਆਪਕ ਭਰਤੀ ਪ੍ਰੀਖਿਆ

ਲੁਧਿਆਣਾ (ਵਿੱਕੀ) : ਸਿੱਖਿਆ ਮਹਿਕਮੇ ਪੰਜਾਬ ਵੱਲੋਂ ਨਵੇਂ ਅਧਿਆਪਕਾਂ ਦੀ ਭਰਤੀ ਲਈ 28 ਫਰਵਰੀ ਨੂੰ 3704 ਮਾਸਟਰ ਕੇਡਰ ਆਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। ਇਸ ਸਬੰਧੀ ਮਹਿਕਮੇ ਵੱਲੋਂ ਭਰਤੀ ਪ੍ਰੀਖਿਆ 9 ਅਤੇ 10 ਜਨਵਰੀ ਨੂੰ ਲਈ ਜਾ ਰਹੀ ਹੈ। ਮਹਿਕਮੇ ਵੱਲੋਂ ਜਲਦ ਹੀ ਉਮੀਦਵਾਰਾਂ ਦੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਜਾਣਗੇ। ਉਮੀਦਵਾਰ ਆਪਣੇ ਐਡਮਿਟ ਕਾਰਡ ਆਪਣੇ ਆਨਲਾਈਨ ਅਕਾਊਂਟ 'ਚ ਜਾ ਕੇ ਡਾਊਨਲੋਡ ਅਤੇ ਪ੍ਰਿੰਟ ਕਰ ਸਕਣਗੇ। ਪ੍ਰੀਖਿਆ ਦੇ ਸਮੇਂ ਉਮੀਦਵਾਰ ਨੂੰ ਐਡਮਿਟ ਕਾਰਡ ਦੇ ਨਾਲ ਆਪਣਾ ਕੋਈ ਪਛਾਣ ਪੱਤਰ ਲੈ ਕੇ ਆਉਣਾ ਜ਼ਰੂਰੀ ਹੋਵੇਗਾ। ਸ਼ਹਿਰ 'ਚ ਇਸ ਪ੍ਰੀਖਿਆ ਲਈ ਲਗਭਗ 10 ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ।
ਕਦੋਂ-ਕਦੋਂ ਹੋਵੇਗੀ ਪ੍ਰੀਖਿਆ
ਸਮਾਜਿਕ ਸਿੱਖਿਆ : 9 ਜਨਵਰੀ ਸਵੇਰੇ (9.30 ਵਜੇ ਤੋਂ 12 ਵਜੇ ਤੱਕ)
ਗਣਿਤ : 9 ਜਨਵਰੀ (ਦੁਪਹਿਰ 2 ਵਜੇ ਤੋਂ 4.30 ਵਜੇ ਤੱਕ)
ਸਾਇੰਸ : 10 ਜਨਵਰੀ (ਸਵੇਰੇ 9.30 ਵਜੇ ਤੋਂ 12 ਵਜੇ ਤੱਕ)


author

Babita

Content Editor

Related News