ਹਵਾਲਾਤੀ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ

07/27/2017 6:48:38 AM

ਕਪੂਰਥਲਾ, (ਮਲਹੋਤਰਾ)- ਮਾਡਰਨ ਜੇਲ ਕਪੂਰਥਲਾ 'ਚ ਨਸ਼ੀਲੇ ਪਦਾਰਥਾਂ ਤੇ ਮੋਬਾਇਲ ਬਰਾਮਦਗੀ ਨੂੰ ਲੈ ਕੇ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਸ ਨੇ ਇਕ ਹਵਾਲਾਤੀ ਤੋਂ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।    ਜਾਣਕਾਰੀ ਅਨੁਸਾਰ ਮਾਡਰਨ ਜੇਲ ਦੇ ਸਹਾਇਕ ਸੁਪਰਡੈਂਟ ਸਤਨਾਮ ਸਿੰਘ ਨੇ ਹਵਾਲਾਤੀ ਹਰਵਿੰਦਰ ਸਿੰਘ ਉਰਫ ਰਾਜਾ ਪੁੱਤਰ ਦਰਬਾਰਾ ਸਿੰਘ ਨਿਵਾਸੀ ਪਿੰਡ ਮੰਨਣ ਤਰਨਤਾਰਨ ਤੋਂ ਤਲਾਸ਼ੀ ਦੌਰਾਨ 280 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁਲਸ ਸੂਤਰਾਂ ਅਨੁਸਾਰ ਦੋਸ਼ੀ ਹਰਵਿੰਦਰ ਦਾ ਭਰਾ ਨਿਸ਼ਾਨ ਸਿੰਘ ਉਸ ਨੂੰ ਮੁਲਾਕਾਤ ਦੌਰਾਨ ਫਲ-ਫਰੂਟ ਤੇ ਹੋਰ ਸਾਮਾਨ ਦੇ ਕੇ ਚਲਾ ਗਿਆ, ਜਦੋਂ ਉਕਤ ਸਾਮਾਨ ਦੀ ਤਲਾਸ਼ੀ ਲਈ ਉਸ 'ਚੋਂ 280 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਸ ਸੂਤਰਾਂ ਨੇ ਦੱਸਿਆ ਕਿ ਉਕਤ ਦੋਸ਼ੀ ਸਾਲ 2013 ਦੌਰਾਨ ਜਬਰ-ਜ਼ਨਾਹ ਦੇ ਇਕ ਮਾਮਲੇ 'ਚ ਜੇਲ 'ਚ ਬੰਦ ਹੈ। ਉਕਤ ਦੋਸ਼ੀ ਨੂੰ ਪੁੱਛਗਿੱਛ ਲਈ ਥਾਣਾ ਕੋਤਵਾਲੀ ਲਿਆਂਦਾ ਜਾਵੇਗਾ।


Related News