ਨਹਿਰ ’ਚੋਂ ਗਲੀ-ਸਡ਼ੀ ਲਾਸ਼ ਬਰਾਮਦ
Monday, Aug 13, 2018 - 01:25 AM (IST)

ਨਾਭਾ, (ਜੈਨ)- ਥਾਣਾ ਸਦਰ ਦੇ ਪਿੰਡ ਭੋਜੋਮਾਜਰੀ ਦੀ ਨਹਿਰ ਵਿਚੋਂ ਲੋਕਾਂ ਨੇ ਲਗਭਗ 35 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਕੀਤੀ, ਜੋ ਕਿ ਪਾਣੀ ਵਿਚ ਤੈਰਦੀ ਨਜ਼ਰ ਆਈ ਸੀ। ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਲਿਆਂਦਾ। ਸਹਾਇਕ ਥਾਣੇਦਾਰ ਇੰਦਰਜੀਤ ਅਨੁਸਾਰ ਲਾਸ਼ ਨੂੰ 72 ਘੰਟਿਅਾਂ ਤੱਕ ਸ਼ਨਾਖਤ ਲਈ ਰੱਖਿਆ ਜਾਵੇਗਾ। ਇੰਝ ਜਾਪਦਾ ਹੈ ਕਿ ਵਿਅਕਤੀ ਦੀ ਕਈ ਦਿਨ ਪਹਿਲਾਂ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। ਮੌਤ ਦੇ ਕਾਰਨਾਂ ਦਾ ਪੋਸਟਮਾਰਟਮ ਰਿਪੋਰਟ ਵਿਚ ਹੀ ਪਤਾ ਲੱਗੇਗਾ। ਅਜੇ ਤੱਕ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ।