ਨੌਜਵਾਨ ਦੀ ਭੇਤਭਰੀ ਹਾਲਤ 'ਚ ਲਾਸ਼ ਬਰਾਮਦ
Wednesday, Dec 06, 2017 - 07:53 AM (IST)
ਪੱਟੀ, (ਸੌਰਭ)- ਸਰਹਾਲੀ ਰੋਡ ਪੱਟੀ ਦੇ ਰੋਹੀ ਕੰਡੇ ਤੋਂ ਇਕ ਨੌਜਵਾਨ ਦੀ ਭੇਤਭਰੀ ਹਾਲਤ ਵਿਚ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਨਗਰ ਕੌਂਸਲ ਪੱਟੀ ਦੇ ਕੁੱਝ ਮੁਲਾਜ਼ਮ ਜਦੋਂ ਰੋਹੀ ਕੰਢੇ ਕੂੜਾ ਸੁੱਟਣ ਗਏ ਤਾਂ Àਨ੍ਹਾਂ ਨੇ ਇਕ ਨੌਜਵਾਨ ਡਿੱਗਾ ਦੇਖਿਆ ਉਨ੍ਹਾਂ ਨੇ ਜਦ ਰੌਲਾ ਪਾਇਆ ਤਾਂ ਸਾਰੇ ਇਕੱਠੇ ਹੋ ਗਏ। ਮ੍ਰਿਤਕ ਦੀ ਜੇਬ ਵਿਚ ਪਏ ਮੋਬਾਇਲ ਫੋਨ ਦੀ ਵਾਰ-ਵਾਰ ਘੰਟੀ ਵੱਜ ਰਹੀ ਸੀ ਤਾਂ ਜਦੋਂ ਫੋਨ ਚੁੱਕਿਆ ਤਾਂ ਨੌਜਵਾਨ ਦੇ ਘਰੋਂ ਫੋਨ ਆ ਰਿਹਾ ਸੀ। ਇਸ ਉਪਰੰਤ ਮ੍ਰਿਤਕ ਦੇ ਘਰਦਿਆਂ ਨੂੰ ਇਸ ਦੀ ਸੂਚਨਾਂ ਦਿੱਤੀ ਗਈ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਗੁਰਮੇਜ ਸਿੰਘ ਪਿੰਡ ਸਰਹਾਲੀ ਵਜੋਂ ਹੋਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਸੋਮਵਾਰ ਦਾ ਸਵੇਰੇ 11 ਵਜੇ ਘਰੋਂ ਬਾਜ਼ਾਰ ਆਇਆ ਸੀ। ਅਸੀਂ ਕੱਲ ਦੇ ਇਸ ਨੂੰ ਲੱਭ ਰਹੇ ਹਾਂ। ਅੱਜ ਸਵੇਰੇ ਸਾਨੂੰ ਇਸ ਦੇ ਮ੍ਰਿਤਕ ਹੋਣ ਦੀ ਸੂਰਨਾ ਮਿਲੀ। ਪਰਿਵਾਰਕ ਮੈਂਬਰ ਨੌਜਵਾਨ ਦੀ ਲਾਸ਼ ਨੂੰ ਸਰਹਾਲੀ ਲੈ ਗਏ। ਮ੍ਰਿਤਕ ਸ਼ਾਦੀ-ਸ਼ੁਦਾ ਸੀ, ਜਿਸ ਦੇ 2 ਬੱਚੇ ਹਨ।
