''ਓਲੰਪਿਕਸ ’ਚ ‘ਗੱਤਕਾ’ ਨੂੰ ਮਾਨਤਾ ਮਿਲਣ ਨਾਲ ਖਾਲਸਾ ਪੰਥ ਨੂੰ ਮਿਲੇਗਾ ਵੱਡਾ ਮਾਣ''

Saturday, Nov 30, 2019 - 12:47 AM (IST)

''ਓਲੰਪਿਕਸ ’ਚ ‘ਗੱਤਕਾ’ ਨੂੰ ਮਾਨਤਾ ਮਿਲਣ ਨਾਲ ਖਾਲਸਾ ਪੰਥ ਨੂੰ ਮਿਲੇਗਾ ਵੱਡਾ ਮਾਣ''

ਫਤਿਹਗਡ਼੍ਹ ਸਾਹਿਬ, (ਜਗਦੇਵ)- ਓਲੰਪਿਕਸ ਐਸੋਸੀਏਸ਼ਨ ਵਲੋਂ ਸਿੱਖ ਮਾਰਸ਼ਲ ਆਰਟ ‘ਗੱਤਕਾ’ ਨੂੰ ਓਲੰਪਿਕਸ ’ਚ ਸ਼ਾਮਲ ਕਰਨ ਨਾਲ ਖਾਲਸਾ ਪੰਥ ਨੂੰ ਬਹੁਤ ਮਾਣ ਮਿਲੇਗਾ ਤੇ ਇਸ ਨਾਲ ਸਾਰੇ ਸੰਸਾਰ ’ਚ ਸਿੱਖ ਮਾਰਸ਼ਲ ਅਾਰਟ ਦੀ ਪਛਾਣ ਹੋਰ ਵਧੇਰੇ ਪ੍ਰਫੁੱਲਿਤ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰ. ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪ੍ਰੋ. ਬਡੂੰਗਰ ਨੇ ਓਲੰਪਿਕਸ ਐਸੋਸੀਏਸ਼ਨ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਲ 2002 ’ਚ ਬਤੌਰ ਉਨ੍ਹਾਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਸਮੇਂ ’ਚ ਸ਼ੁਰੂ ਕਰਵਾਏ ਗਏ ਖਾਲਸਾਈ ਖੇਡ ਉਤਸਵ ਦੌਰਾਨ ਗੱਤਕਾ ਖੇਡ ਆਰੰਭ ਕਰਵਾਈ ਸੀ, ਜਿਸ ਨੂੰ ਨੌਜਵਾਨਾਂ ਵਲੋਂ ਵੱਡੇ ਪੱਧਰ ’ਤੇ ਪਸੰਦ ਵੀ ਕੀਤਾ ਗਿਆ ਸੀ ਤੇ ਉਸ ਦੇ ਨਤੀਜੇ ਨੂੰ ਦੇਖਦਿਆਂ ਗੱਤਕੇ ਨੂੰ ਓਲੰਪਿਕਸ ’ਚ ਵੱਡਾ ਸਥਾਨ ਤੇ ਮਾਣ ਮਿਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਓਲੰਪਿਕਸ ’ਚ ਸਿੱਖ ਮਾਰਸ਼ਲ ਆਰਟ ‘ਗੱਤਕਾ’ ਨੂੰ ਮਾਨਤਾ ਮਿਲਣ ਨਾਲ ਦੁਨੀਆ ’ਚ ਸਿੱਖ ਮਾਰਸ਼ਲ ਆਰਟ ਦੇ ਤੌਰ ’ਤੇ ਪ੍ਰਫੁੱਲਿਤ ਹੋਣ ਨਾਲ ਸਮੁੱਚੇ ਖਾਲਸਾ ਪੰਥ ਲਈ ਅਥਾਹ ਖੁਸ਼ੀ ਵਾਲੀ ਗੱਲ ਹੋਵੇਗੀ।


author

Bharat Thapa

Content Editor

Related News