ਚੰਡੀਗੜ੍ਹ ਦੇ ਨਾਮੀ ਸਕੂਲ ਦੀ ਮਾਨਤਾ ਰੱਦ! ਨਵੇਂ ਦਾਖ਼ਲਿਆਂ 'ਤੇ ਲਾਈ ਗਈ ਰੋਕ, ਪੜ੍ਹੋ ਪੂਰਾ ਮਾਮਲਾ

Thursday, Dec 28, 2023 - 12:42 PM (IST)

ਚੰਡੀਗੜ੍ਹ ਦੇ ਨਾਮੀ ਸਕੂਲ ਦੀ ਮਾਨਤਾ ਰੱਦ! ਨਵੇਂ ਦਾਖ਼ਲਿਆਂ 'ਤੇ ਲਾਈ ਗਈ ਰੋਕ, ਪੜ੍ਹੋ ਪੂਰਾ ਮਾਮਲਾ

ਚੰਡੀਗੜ੍ਹ (ਆਸ਼ੀਸ਼) : ਇੱਥੇ ਸੈਕਟਰ-38 ਸਥਿਤ ਵਿਵੇਕ ਹਾਈ ਸਕੂਲ ਦੀ ਮਾਨਤਾ 2024-25 ਵਿੱਦਿਅਕ ਸੈਸ਼ਨ ਦੌਰਾਨ ਰੱਦ ਕੀਤੀ ਜਾ ਸਕਦੀ ਹੈ। ਜੇਕਰ ਸਕੂਲ ਆਰ. ਟੀ. ਈ. 2009 ਤਹਿਤ ਇਕੋਨਾਮੀਕਲੀ ਵੀਕਰ ਸੈਕਸ਼ਨ (ਈ. ਡਬਲਿਊ. ਐੱਸ.) ਅਤੇ ਡਿਸਐਡਵਾਂਟੇਜ ਗਰੁੱਪ (ਡੀ. ਜੀ.) ਵਰਗ ਦੇ ਬੱਚਿਆਂ ਨੂੰ ਦਾਖ਼ਲਾ ਨਹੀਂ ਦਿੰਦਾ ਤਾਂ ਚੰਡੀਗੜ੍ਹ ਸਿੱਖਿਆ ਵਿਭਾਗ ਵਲੋਂ ਉਸ ਦੀ ਮਾਨਤਾ ਰੱਦ ਕਰ ਦਿੱਤੀ ਜਾਵੇਗੀ। ਡਾਇਰੈਕਟਰ ਸਕੂਲ ਸਿੱਖਿਆ ਹਰਸੁਹਿੰਦਰ ਪਾਲ ਸਿੰਘ ਬਰਾੜ ਵਲੋਂ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਵਿਭਾਗ ਵਲੋਂ 1 ਅਪ੍ਰੈਲ, 2024 ਤੋਂ ਸੀ. ਬੀ. ਐੱਸ. ਈ. ਮਾਨਤਾ ਲਈ ਆਪਣੀ ਸਿਫਾਰਿਸ਼ ਵਾਪਸ ਲੈ ਲਵੇਗਾ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਮਿਲਣ ਵਾਲੇ Mid Day Meal ਨੂੰ ਲੈ ਕੇ ਜ਼ਰੂਰੀ ਖ਼ਬਰ, ਜਾਰੀ ਹੋਏ ਇਹ ਹੁਕਮ

ਸਿੱਖਿਆ ਵਿਭਾਗ ਵਲੋਂ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਸਕੂਲ 'ਚ ਮੌਜੂਦਾ ਸਮੇਂ 'ਚ ਪੜ੍ਹ ਰਹੇ ਬੱਚਿਆਂ ਦੇ ਭਵਿੱਖ ਨੂੰ ਧਿਆਨ 'ਚ ਰੱਖਦਿਆਂ ਸੈਸ਼ਨ 2023-24 'ਚ ਹੋਣ ਵਾਲੀ ਬੋਰਡ ਪ੍ਰੀਖਿਆ 'ਚ ਬੈਠਣ ਅਤੇ ਸੈਸ਼ਨ ਪੂਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਅਕਾਦਮਿਕ ਸੈਸ਼ਨ 2024-25 'ਚ ਮਾਪਿਆਂ ਦੀ ਇਜਾਜ਼ਤ ਨਾਲ ਬੱਚਿਆਂ ਨੂੰ ਸ਼ਹਿਰ ਦੇ ਸਰਕਾਰੀ ਸਕੂਲਾਂ 'ਚ ਸ਼ਿਫਟ ਕੀਤਾ ਜਾਵੇਗਾ।
ਦਾਖ਼ਲੇ ਲਈ ਦਿੱਤੀ ਗਈ ਇਜਾਜ਼ਤ ਵੀ ਵਾਪਸ ਲਈ ਜਾਂਦੀ ਹੈ
ਸਕੂਲ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ ਕਿ ਸਕੂਲ ਨੂੰ 6 ਦਸੰਬਰ, 2023 ਨੂੰ ਵਿੱਦਿਅਕ ਸੈਸ਼ਨ 2024-25 'ਚ ਦਾਖ਼ਲੇ ਲਈ ਦਿੱਤੀ ਗਈ ਇਜਾਜ਼ਤ ਵੀ ਵਾਪਸ ਲੈ ਲਈ ਜਾਂਦੀ ਹੈ ਅਤੇ ਨਿਰਦੇਸ਼ ਦਿੱਤੇ ਜਾਂਦੇ ਹਨ ਕਿ ਜੇਕਰ ਸਕੂਲ ਨੇ ਕੋਈ ਦਾਖ਼ਲਾ ਫਾਰਮ ਜਾਂ ਫ਼ੀਸ ਲਈ ਹੈ ਤਾਂ ਤੁਰੰਤ ਵਾਪਸ ਕੀਤੀ ਜਾਵੇ। ਸਕੂਲ 2024-25 'ਚ ਈ. ਡਬਲਿਊ. ਐੱਸ./ ਡੀ. ਜੀ. ਸ਼੍ਰੇਣੀ 'ਚ ਆਰ. ਟੀ. ਈ. ਐਕਟ 2009 ਅਤੇ 1996 ਲੈਂਡ ਅਲਾਟਮੈਂਟ ਸਕੀਮ ਤਹਿਤ ਐਂਟਰੀ ਲੈਵਲ ਕਲਾਸ ਪ੍ਰੀ-ਪ੍ਰਾਇਮਰੀ 1 'ਚ ਦਾਖ਼ਲਾ ਦੇਣ ਲਈ ਤਿਆਰ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਨਵੇਂ ਸਾਲ ਤੋਂ ਪਹਿਲਾਂ AGTF ਨੂੰ ਵੱਡੀ ਸਫ਼ਲਤਾ, ਲਾਰੈਂਸ ਤੇ ਗੋਲਡੀ ਬਰਾੜ ਗੈਂਗ ਦਾ ਖ਼ਤਰਨਾਕ ਗੁਰਗਾ ਕਾਬੂ

ਚੰਡੀਗੜ੍ਹ ਸਿੱਖਿਆ ਵਿਭਾਗ ਵਲੋਂ 9 ਜਨਵਰੀ ਸ਼ਾਮ 5 ਵਜੇ ਤੱਕ ਈ. ਡਬਲਿਊ. ਐੱਸ./ਡੀ. ਜੀ. ਸੈਂਟ੍ਰਲਾਈਜ਼ਡ ਆਨਲਾਈਨ ਦਾਖ਼ਲਾ ਪੋਰਟਲ 2024-25 ’ਤੇ ਆਨ-ਬੋਰਡ ਆ ਜਾਣ ਦੀ ਅੰਡਰਟੇਕਿੰਗ ਦਿੰਦਾ ਹੈ ਤਾਂ ਇਸ ਹੁਕਮ ਨੂੰ ਰੱਦ ਮੰਨ ਲਿਆ ਜਾਵੇਗਾ। ਸਿੱਖਿਆ ਵਿਭਾਗ ਵਲੋਂ ਆਰ. ਟੀ. ਈ. ਐਕਟ 2009 ਤਹਿਤ ਰੈਕੋਗਨੇਸ਼ਨ ਲਈ ਸਕੂਲ ਦੀ ਮਾਨਤਾ ’ਤੇ ਮੁੜ ਵਿਚਾਰ ਕੀਤਾ ਜਾਵੇਗਾ। ਇਸ ਬਾਰੇ ਸਕੂਲ ਦੇ ਨਿਰਦੇਸ਼ਕ ਐੱਚ. ਐੱਸ. ਮਮਿਕ ਦਾ ਕਹਿਣਾ ਹੈ ਕਿ ਮਾਮਲਾ ਪਹਿਲਾਂ ਤੋਂ ਹੀ ਅਦਾਲਤ 'ਚ ਵਿਚਾਰ ਅਧੀਨ ਹੈ। ਚੰਡੀਗੜ੍ਹ ਸਿੱਖਿਆ ਵਿਭਾਗ ਈ. ਡਬਲਿਊ. ਐੱਸ. ਅਤੇ ਡੀ. ਜੀ. ਕੈਟਾਗਰੀ ਦੀ ਫ਼ੀਸ ਸਮੇਂ ਸਿਰ ਦੇਣ ’ਤੇ ਅਸੀਂ ਦਾਖ਼ਲਾ ਦੇਣ ਲਈ ਤਿਆਰ ਹਾਂ।

ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


 


author

Babita

Content Editor

Related News