ਚੰਡੀਗੜ੍ਹ : ''ਰੱਖੜੀ'' ''ਤੇ ਸਕੀਆਂ ਭੈਣਾਂ ਨੂੰ ਕਤਲ ਕਰਨ ਵਾਲਾ ਕਾਤਲ ਗ੍ਰਿਫਤਾਰ
Friday, Aug 16, 2019 - 03:30 PM (IST)

ਚੰਡੀਗੜ੍ਹ (ਭਗਵਤ) : ਰੱਖੜੀ ਵਾਲੇ ਦਿਨ ਪੀ. ਜੀ. 'ਚ ਰਹਿਣ ਵਾਲੀਆਂ 2 ਸਕੀਆਂ ਭੈਣਾਂ ਨੂੰ ਕਤਲ ਕਰਨ ਵਾਲੇ ਕਾਤਲ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਦੋਸ਼ੀ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਚੰਡੀਗੜ੍ਹ ਦੇ ਸੈਕਟਰ-22 ਸਥਿਤ ਪੀ. ਜੀ. 'ਚ ਬੀਤੇ ਦਿਨ 2 ਸਕੀਆਂ ਭੈਣਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਦੋਵੇਂ ਭੈਣਾਂ ਫਾਜ਼ਿਲਕਾ ਦੇ ਰਹਿਣ ਵਾਲੀਆਂ ਸਨ ਅਤੇ ਜ਼ੀਰਕਪੁਰ 'ਚ ਇਕ ਫੈਕਟਰੀ 'ਚ ਕੰਮ ਕਰਦੀਆਂ ਸਨ।